ਭਿਆਨਕ ਸੜਕ ਹਾਦਸੇ ''ਚ ਹੋਈ ਮੁੰਡੇ ਦੀ ਮੌਤ, ਕੁੜੀ ਗੰਭੀਰ ਜ਼ਖਮੀ

10/28/2020 5:24:39 PM

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਰਿਣੀ, ਖ਼ੁਰਾਣਾ): ਮੰਗਲਵਾਰ ਦੇਰ ਸ਼ਾਮ ਸਥਾਨਕ ਬਠਿੰਡਾ ਰੋਡ 'ਤੇ ਸਥਿਤ ਐੱਸ.ਐੱਸ.ਪੀ. ਦਫ਼ਤਰ ਕੋਲ ਖੜ੍ਹੇ ਇਕ ਟਰੱਕ 'ਚ ਸਵਿੱਫ਼ਟ ਗੱਡੀ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਅਤੇ ਕੁੜੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਜੋ ਧਾਰੀਵਾਲ ਪੁੱਤਰ ਗੁਰਮੀਤ ਸਿੰਘ ਵਾਸੀ ਚੱਕ ਬੀੜ ਸਰਕਾਰ ਆਪਣੀ ਸਹਿਪਾਠੀ ਅਰਪਣਦੀਪ ਕੌਰ ਵਾਸੀ ਤਿਲਕ ਨਗਰ, ਜੋ ਸਵਿੱਫ਼ਟ ਕਾਰ ਨੰਬਰ ਪੀਬੀ30 ਡਬਲਯੂ 7570 'ਚ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ :ਗੰਢਿਆਂ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ

ਜਦੋਂ ਉਹ ਐੱਸ.ਐੱਸ.ਪੀ. ਦਫ਼ਤਰ ਦੇ ਕੋਲ ਪੁੱਜੇ ਤਾਂ ਅਚਾਨਕ ਕਿਸੇ ਵ੍ਹੀਕਲ ਤੋਂ ਬਚਦੇ-ਬਚਦੇ ਉਨ੍ਹਾਂ ਨੇ ਹੈਂਡ ਬ੍ਰੇਕ ਲਗਾ ਦਿੱਤੀ, ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਰੋਡ ਦੇ ਇਕ ਪਾਸੇ ਖੜ੍ਹੇ ਟਰੱਕ, ਜੋ ਕਿ ਪੈਂਚਰ ਹੋਣ ਕਰਕੇ ਸਾਈਡ 'ਤੇ ਖੜ੍ਹਾ ਕੀਤਾ ਗਿਆ ਸੀ, ਨਾਲ ਟਕਰਾਅ ਗਈ ਅਤੇ ਟਰੱਕ ਦੇ ਹੇਠਾਂ ਵੜ ਗਈ, ਜਿਸ ਨਾਲ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਕੁਚਲਿਆ ਗਿਆ, ਜਦੋਂਕਿ ਕਾਰ 'ਚ ਬੈਠੇ ਮੁੰਡਾ ਅਤੇ ਕੁੜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਨੌਜਵਾਨ ਜੋਜੋ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ ::ਗਠੀਏ ਦੇ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ, ਕਰਦਾ ਹੈ ਹੋਰ ਵੀ ਬੀਮਾਰੀਆਂ ਦੂਰ

ਜਦੋਂਕਿ ਲੜਕੀ ਅਰਪਣਦੀਪ ਕੌਰ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਜੋਜੋ ਧਾਲੀਵਾਲ ਦੇ ਮਾਤਾ-ਪਿਤਾ ਵਿਦੇਸ਼ 'ਚ ਰਹਿੰਦੇ ਹਨ ਅਤੇ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਨਾਨਕੇ ਘਰ ਰਹਿ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਸੁਰਜੀਤ ਸਿੰਘ ਨੇ ਦੱਸਿਆ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਫ਼ਤੀਸ਼ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Aarti dhillon

This news is Content Editor Aarti dhillon