ਸੁਖਨਾ ਲੇਕ ਘੁੰਮਣ ਆਏ ਨੌਜਵਾਨ ਦੀ ਪਾਣੀ ''ਚ ਡੁੱਬਣ ਨਾਲ ਮੌਤ

08/04/2019 1:42:48 AM

ਚੰਡੀਗੜ੍ਹ (ਸੁਸ਼ੀਲ)— ਦੋਸਤਾਂ ਨਾਲ ਸੁਖਨਾ ਲੇਕ 'ਤੇ ਘੁੰਮਣ ਗਏ 20 ਸਾਲਾ ਨੌਜਵਾਨ ਦਾ ਪੌੜੀਆਂ ਤੋਂ ਪੈਰ ਤਿਲਕਣ ਕਾਰਨ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਪੌੜੀਆਂ 'ਤੇ ਬੈਠੀ ਲੜਕੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਸੈਕਟਰ-16 ਜਨਰਲ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਮੌਜੂਦਾ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਾਮਦਰਬਾਰ ਨਿਵਾਸੀ ਅਜੇ ਦੇ ਰੂਪ ਵਜੋਂ ਹੋਈ। ਸੈਕਟਰ-3 ਥਾਣਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਦੋ ਲੜਕੀਆਂ ਸਮੇਤ 6 ਦੋਸਤਾਂ ਨਾਲ ਸੁਖਨਾ ਲੇਕ 'ਤੇ ਘੁੰਮਣ ਆਇਆ ਸੀ। ਜੋ ਕਿ ਸੁਖਨਾ 'ਤੇ ਪਿੱਪਲ ਕੋਲ ਬਣੀਆਂ ਪੌੜੀਆਂ 'ਤੇ ਆਪਣੇ ਦੋਸਤਾਂ ਨਾਲ ਬੈਠਾ ਹੋਇਆ ਸੀ। 3:15 ਮਿੰਟ 'ਤੇ ਲੜਕੀ ਡੌਲੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਪੌੜੀਆਂ ਤੋਂ ਪੈਰ ਤਿਲਕਣ ਨਾਲ ਅਜੇ ਸੁਖਨਾ ਲੇਕ 'ਚ ਡਿੱਗ ਗਿਆ ਹੈ। ਹੈੱਡ ਕਾਂਸਟੇਬਲ ਸਿਲਕ ਰਾਮ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਬਾਹਰ ਕੱਢ ਕੇ ਫਸਟ ਏਡ ਦਿੱਤੀ। ਪੀ. ਸੀ. ਆਰ. ਗੱਡੀ ਦੇ ਨੌਜਵਾਨਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

KamalJeet Singh

This news is Content Editor KamalJeet Singh