ਸੂਬੇ ਦੀਆਂ ਹੱਦਾਂ ਸੀਲ, ਕਿਸਾਨ ਖਰਬੂਜੇ ਸੜਕਾਂ ''ਤੇ ਸੁੱਟਣ ਲਈ ਮਜਬੂਰ

05/05/2020 12:24:18 AM

ਬਨੂੜ, (ਜ. ਬ.)— ਕੋਰੋਨਾ ਵਾਇਰਸ ਕਾਰਣ ਸਾਰਿਆਂ ਸੂਬਿਆਂ ਦੀਆਂ ਹੱਦਾਂ ਸੀਲ ਹੋਣ ਕਾਰਨ ਬਨੂੜ ਇਲਾਕੇ ਦੇ ਖ਼ਰਬੂਜੇ ਉਤਪਾਦਕ ਪ੍ਰੇਸ਼ਾਨ ਹਨ, ਜਿਸ ਕਾਰਣ ਕਿਸਾਨਾਂ ਨੂੰ ਖਰਬੂਜੇ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਖਰਬੂਜੇ ਦੀ ਖਰਾਬ ਹੋ ਰਹੀ ਪੱਕੀ ਫਸਲ ਦਿਖਾਉਂਦਿਆਂ ਕਿਸਾਨ ਤਲਵਿੰਦਰ ਸਿੰਘ ਮਿੰਟੂ, ਸਤਵਿੰਦਰ ਸਿੰਘ ਜੰਗਪੁਰਾ, ਡਾ. ਪਾਖਰ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਹਰਮਿੰਦਰ ਸਿੰਘ ਬਿੱਲਾ ਅਤੇ ਹੋਰ ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਕਰ ਕੇ ਖਰਬੂਜ਼ੇ ਦੀ ਫਸਲ ਬੀਜੀ ਸੀ। ਜਦੋਂ ਹੁਣ ਇਹ ਫਸਲ ਤਿਆਰ ਹੋ ਗਈ ਹੈ ਤਾਂ ਕੋਰੋਨਾ ਵਾਇਰਸ ਕਾਰਣ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਦੀ ਹੱਦ ਸੀਲ ਕੀਤੀ ਹੋਈ ਹੈ । ਖਰਬੂਜੇ ਦੀ ਫਸਲ ਦੀ ਵਿਕਰੀ ਜ਼ਿਆਦਾਤਰ ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਹੀ ਹੁੰਦੀ ਹੈ ਅਤੇ ਅੱਜ-ਕੱਲ੍ਹ ਉੱਥੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਣ ਉਹ ਪੱਕ ਕੇ ਤਿਆਰ ਹੋਈ ਖਰਬੂਜੇ ਦੀ ਫਸਲ ਸੁੱਟਣ ਲਈ ਮਜਬੂਰ ਹਨ ।


KamalJeet Singh

Content Editor

Related News