ਬੋਹਾ ਪੁਲਸ ਨੇ 6 ਸਾਲਾ ਲਾਪਤਾ ਬੱਚੇ ਨੂੰ ਇਕ ਘੰਟੇ ''ਚ ਲੱਭਿਆ, ਕੀਤਾ ਮਾਪਿਆਂ ਹਵਾਲੇ

06/14/2019 5:46:35 PM

ਬੋਹਾ (ਮਨਜੀਤ) - ਮਾਪਿਆਂ ਨਾਲ ਪਿੰਡ ਨੀਲੋਵਾਲ (ਸੁਨਾਮ) ਤੋਂ ਪਿੰਡ ਫਤਿਹਗੜ੍ਹ ਦੇ ਰਿਸ਼ਤੇਦਾਰਾਂ ਨਾਲ ਵਿਆਹ ਦੇ ਸਾਮਾਨ ਦੀ ਖਰੀਦਦਾਰੀ ਲਈ ਬੋਹਾ ਵਿਖੇ ਆਏ ਲਾਪਤਾ ਬੱਚੇ ਨੂੰ ਬੋਹਾ ਦੀ ਪੁਲਸ ਨੇ ਇਕ ਘੰਟੇ 'ਚ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ। ਦੱਸ ਦੇਈਏ ਕਿ ਜਦੋਂ ਉਕਤ ਬੱਚਾ ਲਾਪਤਾ ਹੋਇਆ ਸੀ ਤਾਂ ਉਸ ਦੇ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬੱਚੇ ਦੇ ਮਾਪਿਆਂ ਨੇ ਇਸ ਦੀ ਸੂਚਨਾ ਬੋਹਾ ਥਾਣੇ ਦੇ ਮੁੱਖੀ ਗੁਰਮੇਲ ਸਿੰਘ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੁਸਤੈਦੀ ਨਾਲ ਪੂਰੇ ਸ਼ਹਿਰ 'ਚ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 

ਜਾਣਕਾਰੀ ਅਨੁਸਾਰ ਉਕਤ ਬੱਚੇ ਨੂੰ ਪੁਲਸ ਨੇ ਇਕ ਘੰਟੇ 'ਚ ਲੱਭ ਕੇ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ। ਥਾਣਾ ਬੋਹਾ ਦੇ ਮੁੱਖੀ ਗੁਰਮੇਲ ਸਿੰਘ ਸੰਧੂ ਨੇ ਦੱਸਿਆ ਕਿ ਕੀਰਤ ਸਿੰਘ ਪੁੱਤਰ ਨੀਲਾ ਸਿੰਘ ਵਾਸੀ ਨੀਲੋਵਾਲ (ਸੁਨਾਮ) ਆਪਣੇ ਪਰਿਵਾਰ ਸਮੇਤ ਪਿੰਡ ਫਤਿਹਗੜ੍ਹ ਦੇ ਰਿਸ਼ਤੇਦਾਰਾਂ ਆਪਣੀ ਸਾਲੀ ਦੇ ਵਿਆਹ ਦੀ ਖਰੀਦੋ-ਫਰੋਖਤ ਕਰ ਰਹੇ ਸਨ ਤਾਂ 6 ਸਾਲਾ ਬੱਚਾ ਅਮਨਦੀਪ ਸਿੰਘ ਇੱਧਰ-ਉੱਧਰ ਹੁੰਦਾ ਹੋਇਆ ਹੋ ਗਿਆ ਸੀ।ਇਸ ਮੌਕੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ, ਸਬ ਇੰਸਪੈਕਟਰ ਮਨਪ੍ਰੀਤ ਸਿੰਘ, ਵਿਜੇ ਪੇਟੀਆਂ ਵਾਲਾ ਤੋਂ ਇਲਾਵਾ ਬੋਹਾ ਥਾਣੇ ਦਾ ਸਮੂਹ ਸਟਾਫ ਮੌਜੂਦ ਸਨ।


rajwinder kaur

Content Editor

Related News