ਬਾਡੀ ਬਿਲਡਰਾਂ ਨੇ ਸਰੀਰਿਕ ਸੁਡੋਲਤਾ ਦਿਖਾਉਂਦਿਆਂ ਸਰਕਾਰ ਤੋਂ ਜਿੰਮ ਖੋਲ੍ਹਣ ਦੀ ਕੀਤੀ ਮੰਗ

06/04/2020 6:19:09 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ, ਖ਼ੁਰਾਣਾ) - ਸਥਾਨਕ ਕੋਟਕਪੂਰਾ ਰੋਡ ਬਾਈਪਾਸ ਵਿਖੇ ਅੱਜ ਜਿੰਮ ਖੋਲ੍ਹਣ ਦੀ ਮੰਗ ਨੂੰ ਲੈ ਕੇ ਜਿੰਮ ਮਾਲਕਾਂ ਨੇ ਇੱਕ ਵਿਲੱਖਣ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿੰਮ ਮਾਲਕਾਂ ਨੇ ਮਨੁੱਖੀ ਚੈਨ ਬਣਾ ਕੇ ਜਿੰਮ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਤਿਆਰ ਹਨ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜਿੰਮਾਂ ਨੂੰ ਖੋਲ੍ਹਣ ਦਾ ਫੈਸਲਾ ਕਰੇ। ਇਸ ਮੌਕੇ ਜਿੰਮ ਮਾਲਕਾਂ ਨੇ ਹੱਥਾਂ 'ਚ ਵਿਸ਼ੇਸ਼ ਪ੍ਰਕਾਰ ਦੀਆਂ ਤਖ਼ਤੀਆਂ ਫੜ੍ਹੀਆਂ ਸਨ, ਜਿੰਨ੍ਹਾਂ ਦੇ ਸਲੋਗਨ ਸਨ 'ਕੀ ਸ਼ਰਾਬ ਜ਼ਰੂਰੀ ਹੈ, ਜਿੰਮ ਨਹੀਂ'। 

ਇਸ ਮੌਕੇ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਬਾਡੀ ਬਿਲਡਰਾਂ ਨੇ ਸ਼ਰਾਬ ਦੇ ਠੇਕੇ ਅੱਗੇ ਸਰੀਰਿਕ ਸੁਡੋਲਤਾ ਦਾ ਨਮੂਨਾ ਪੇਸ਼ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਜਿੰਮਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਨੌਜਵਾਨ ਆਪਣੀ ਸਿਹਤ ਬਣਾ ਸਕਣ। ਜਿੰਮ ਮਾਲਕਾਂ ਨੇ ਦੱਸਿਆ ਕਿ ਲਾਕਡਾਊਨ ਕਰਕੇ ਜਿੰਮਾਂ ਬੰਦ ਹਨ, ਜਦੋਂਕਿ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ। ਉਨ੍ਹਾ ਕਿਹਾ ਕਿ ਜਿੰਮ ਕਿਸੇ ਨੌਜਵਾਨ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ, ਇਸ ਲਈ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਜਿੰਮਾਂ ਨੂੰ ਖੋਲ੍ਹਿਆ ਜਾਵੇ।


rajwinder kaur

Content Editor

Related News