ਗੰਨ ਹਾਊਸ 'ਚ ਸੰਨ੍ਹ ਲਾ ਕੇ ਭਾਰੀ ਮਾਤਰਾ 'ਚ ਅਸਲਾ ਚੋਰੀ

06/17/2019 11:06:04 PM

ਅੰਮ੍ਰਿਤਸਰ (ਅਰੁਣ, ਸ਼ਰਮਾ)-ਜੰਡਿਆਲਾ ਗੁਰੂ ਸ਼ਹਿਰ 'ਚ ਸਰਕੂਲਰ ਰੋਡ 'ਤੇ ਸਥਿਤ ਜੈਨ ਨਰਸਿੰਗ ਹਾਊਸ ਦੇ ਸਾਹਮਣੇ ਐੱਚ. ਬੀ. ਸਿੰਘ ਗੰਨ ਹਾਊਸ 'ਚ ਚੋਰਾਂ ਨੇ ਸੰਨ੍ਹ ਲਾ ਕੇ ਭਾਰੀ ਮਾਤਰਾ 'ਚ ਲਾਕਰ 'ਚੋਂ ਅਸਲਾ ਤੇ ਹੋਰ ਸਾਮਾਨ ਚੋਰੀ ਕਰ ਲਿਆ।
ਜਾਣਕਾਰੀ ਅਨੁਸਾਰ ਗੁਆਂਢੀਆਂ ਨੇ ਉਸ ਪਾਸੇ ਚੱਕਰ ਲਾਇਆ ਤਾਂ ਦੇਖਿਆ ਕਿ ਗੰਨ ਹਾਊਸ ਦੇ ਇਕ ਖਾਲੀ ਪਲਾਟ ਦੀ ਕੰਧ ਪਾੜ ਕੇ ਅੰਦਰ ਦਾਖਲ ਹੋ ਕੇ ਚੋਰਾਂ ਨੇ ਲਾਕਰ ਦੀ ਵੀ ਕੰਧ 'ਚ ਸੰਨ੍ਹ ਲਗਾ ਕੇ ਚੋਰੀ ਕੀਤੀ ਹੋਈ ਸੀ। ਗੰਨ ਹਾਊਸ ਦੇ ਮਾਲਕ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ, ਫਿਰ ਵੀ 250 ਦੇ ਕਰੀਬ ਅਸਲਾ ਸੀ।
ਇਸ ਚੋਰੀ ਦਾ ਪਤਾ ਸ਼ਾਮ 5 ਵਜੇ ਲੱਗਾ। ਮੌਕੇ 'ਤੇ ਤੁਰੰਤ ਅੰਮ੍ਰਿਤਸਰ ਦਿਹਾਤੀ ਦੇ ਐੱਸ. ਪੀ. (ਡੀ), ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਗੁਰਬਿੰਦਰ ਸਿੰਘ ਸਿੱਧੂ ਤੇ ਐੱਸ. ਐੱਚ. ਓ. ਅਮੋਲਕ ਸਿੰਘ ਮੌਕੇ 'ਤੇ ਪੁੱਜੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।


satpal klair

Content Editor

Related News