ਬਲਾਕ ਸ਼ੇਰਪੁਰ ਦੇ ਪਿੰਡ ਘਨੌਰੀ ਕਲਾਂ ''ਚ ਵੀ ਕੋਰੋਨਾ ਨੇ ਦਿੱਤੀ ਦਸਤਕ

07/05/2020 2:11:07 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ): ਬਲਾਕ ਸ਼ੇਰਪੁਰ ਦੇ ਪਿੰਡ ਘਨੌਰੀ ਕਲਾਂ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਪਿੰਡ ਘਨੌਰੀ ਕਲਾਂ ਦੇ ਵਸਨੀਕ ਇਕ ਪੁਲਸ ਮੁਲਾਜ਼ਮ ਹੈ ਦੀ ਕੋਰੋਨਾ ਰਿਪੋਰਟ ਬੀਤੇ ਦਿਨੀਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਾਜ਼ੇਟਿਵ ਆਈ ਸੀ।ਇਹ ਮੁਲਾਜ਼ਮ ਅਮਰਗੜ੍ਹ ਵਿਖੇ ਡਿਊਟੀ ਕਰ ਰਿਹਾ ਸੀ ਤੇ ਉੱਥੇ ਹੀ ਉਸਦਾ ਕੋਰੋਨਾ ਸੈਂਪਲ ਲਿਆ ਗਿਆ ਸੀ। ਸਿਹਤ ਵਿਭਾਗ ਨੇ ਜਦੋਂ ਉਸ ਨੂੰ ਕੁਆਰਟਾਈਨ ਕਰਨ ਲਈ ਕਵਾਇਦ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਅਮਰਗੜ੍ਹ ਤੋਂ ਆਪਣੇ ਪਿੰਡ ਘਨੌਰੀ ਕਲਾਂ ਵਿਖੇ ਪੁੱਜ ਗਿਆ ਹੈ। ਤੁਰੰਤ ਇਸਦੀ ਸੂਚਨਾ ਸੀ.ਐੱਚ.ਸੀ. ਸ਼ੇਰਪੁਰ ਨੂੰ ਦਿੱਤੀ ਗਈ।

ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਤਾਇਨਾਤ ਹੈਲਥ ਇੰਸਪੈਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਸਾਰ ਹੀ ਬਿਨਾਂ ਕੋਈ ਦੇਰੀ ਕੀਤਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਿਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਤੇ ਕੋਰੋਨਾ ਨੋਡਲ ਅਫਸਰ ਡਾਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਉਕਤ ਪਾਜ਼ੇਟਿਵ ਕੇਸ ਮੁਲਾਜ਼ਮ ਨੂੰ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਕੁਆਰਟਾਈਨ ਕਰਵਾ ਦਿੱਤਾ ਗਿਆ ਹੈ। ਉਸਦੇ ਸਾਰੇ ਹੀ ਪਰਿਵਾਰਿਕ ਮੈਂਬਰਾਂ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਹੈ ਤੇ ਕੋਵਿਡ ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਰਾਜਵੀਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਕੇਸ ਦੇ ਸੰਪਰਕ 'ਚ ਆਏ ਲੋਕਾਂ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਵੀ ਸੈਂਪਲ ਲਏ ਜਾਣਗੇ। ਇਸ ਮੌਕੇ ਰਣਧੀਰ ਸਿੰਘ, ਪਿਰਤਪਾਲ ਕੌਰ ਸਬ-ਸੈਂਟਰ ਘਨੌਰੀ ਕਲਾਂ ਆਦਿ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ। ਸੀਨੀਅਰ ਮੈਡੀਕਲ ਅਫਸਰ ਡਾ ਕਿਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਇਕ ਮਰੀਜ਼ ਪਿੰਡ ਲੱਡੇ ਦਾ ਮੁਲਾਜ਼ਮ ਦੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।


Shyna

Content Editor

Related News