ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬੁਢਲਾਡਾ ਵਿਖੇ ਅਧਿਆਪਕਾਂ ਦੇ ਕੀਤੇ ਕੋਰੋਨਾ ਟੈਸਟ

01/05/2021 5:11:37 PM

ਬੁਢਲਾਡਾ (ਬਾਂਸਲ): ਪੰਜਾਬ ਸਰਕਾਰ ਦੀ ਮਹਿਕਮਾ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚੀਫ ਮੈਡੀਕਲ ਅਫਸਰ ਸੁਖਵਿੰਦਰ ਸਿੰਘ,ਐੱਸ.ਡੀ. ਐੱਮ. ਬੁਢਲਾਡਾ ਸਾਗਰ ਸੇਤੀਆ ਅਤੇ ਸੀਨੀਅਰ ਮੈਡੀਕਲ ਅਫਸਰ ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਬੁਢਲਾਡਾ ਵਿਖੇ ਵੱਖ ਵੱਖ ਕਲੱਸਟਰਾਂ ’ਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਜ਼ਿਲ੍ਹਾ ਸੈਂਪਲਿੰਗ ਟੀਮ ਦੇ ਮੁਖੀ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ 202 ਅਧਿਆਪਕਾਂ ਦੇ ਕੋਰੋਨਾ ਟੈਸਟ ਦੇ ਸੈਂਪਲ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਇਸ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਸ ਮਹਾਮਾਰੀ ਤੋਂ ਮੁਕਤ ਹੋ ਸਕੀਏ।ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁਢਲਾਡਾ ਅਮਨਦੀਪ ਸਿੰਘ ਔਲਖ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਕੋਰੋਨਾ ਦੇ ਟੈਸਟ ਕਰਵਾਉਣੇ ਅਤਿ ਜ਼ਰੂਰੀ ਹਨ।ਡਾਕਟਰਾਂ ਦੀ ਟੀਮ ਵਿੱਚ ਸਿਹਤ ਨਿਗਰਾਨ ਭੁਪਿੰਦਰ ਸਿੰਘ,ਪਵਨ ਕੁਮਾਰ, ਦਵਿੰਦਰ ਸ਼ਰਮਾ ਸੋਨੂ, ਵਿਸ਼ਾਲ ਕੁਮਾਰ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਬੁਢਲਾਡਾ ਦਾ ਸਟਾਫ ਨਵਨੀਤ ਕੁਮਾਰ, ਪਰਮਦੀਪ ਸਿੰਘ,ਰਾਜਵਿੰਦਰ ਸਿੰਘ, ਕੰਚਨ ਰਾਣੀ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ,ਸਵਿੱਤਰੀ,ਸੀਐਚਟੀ ਜੋਗਿੰਦਰ ਸਿੰਘ ਲਾਲੀ, ਸੀਐੱਮਟੀ ਪੜ੍ਹੋ ਪੰਜਾਬ ਮਨਜਿੰਦਰ ਸਿੰਘ ਵੀ ਮੌਜੂਦ ਸਨ।


Shyna

Content Editor

Related News