ਵੀਡੀਓ ਬਣਾ ਕੇ ਬਲੈਕਮੇਲ ਕਰ ਕੇ ਮੰਗੇ 10 ਲੱਖ, 2 ਗ੍ਰਿਫਤਾਰ

03/18/2020 12:47:31 AM

ਸਿਰਸਾ,  (ਲਲਿਤ)- ਏਲਨਾਬਾਦ ਖੇਤਰ ’ਚ ਇਕ ਵਿਅਕਤੀ ਦੀ ਔਰਤ ਨਾਲ ਵੀਡੀਓ ਬਣਾ ਕੇ ਬਲੈਕਮੇਲ ਕਰ ਕੇ 10 ਲੱਖ ਰੁਪਏ ਮੰਗਣ ਵਾਲੇ ਠੱਗ ਗਿਰੋਹ ਦੇ 2 ਮੈਂਬਰਾਂ ਨੂੰ ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਫਡ਼ੇ ਗਏ ਗਿਰੋਹ ਦੇ ਮੈਂਬਰ ਮਮੇਰਾਂ ਕਲਾਂ ਵਾਸੀ ਜਸਵਿੰਦਰ ਸਿੰਘ ਤੇ ਰਣਜੀਤ ਸਿੰਘ ਕੋਲੋਂ ਪੁਲਸ ਨੇ 2 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਮਾਮਲੇ ਮੁਤਾਬਕ ਏਲਨਾਬਾਦ ਵਾਸੀ ਮਾਸਟਰ ਰਣਜੀਤ ਸਿੰਘ ਖੇਤਰ ਦੇ ਇਕ ਸਰਕਾਰੀ ਸਕੂਲ ’ਚ ਟੀਚਰ ਹੈ। ਮਾਸਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੀ ਵਾਰਡ ’ਚ ਇਕ ਔਰਤ ਨਾਲ ਜਾਣ ਪਛਾਣ ਸੀ। ਔਰਤ ਨੇ ਉਸ ਕੋਲੋਂ 20 ਹਜ਼ਾਰ ਰੁਪਏ ਉਧਾਰ ਲੈ ਰੱਖੇ ਹਨ। ਉਸ ਔਰਤ ਨੇ ਫੋਨ ਕਰਕੇ ਰੁਪਏ ਵਾਪਸ ਲਿਜਾਣ ਖਾਤਰ ਘਰ ਬੁਲਾਇਆ ਸੀ। ਜਦ ਉਹ ਔਰਤ ਦੇ ਘਰ ਗਿਆ ਤਾਂ ਉਥੇ ਹੋਰ 4 ਵਿਅਕਤੀ ਪਹਿਲਾਂ ਤੋਂ ਹੀ ਮੌਜੂਦ ਸਨ। ਉਨ੍ਹਾਂ ਔਰਤ ਦੇ ਨਾਲ ਮੇਰੀ ਵੀਡੀਓ ਬਣਾ ਲਈ ਤੇ ਫਿਰ ਬਲੈਕਮੇਲ ਕਰਦੇ ਹੋਏ 10 ਲੱਖ ਰੁਪਏ ਮੰਗੇ। ਇਕ ਵਾਰੀ ਤਾਂ ਮੈਂ ਉਨ੍ਹਾਂ ਨੂੰ 10 ਲੱਖ ਰੁਪਏ ਦੇਣ ਦੀ ਹਾਮੀ ਭਰ ਦਿੱਤੀ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜਦ ਰੁਪਇਆਂ ਦੀ ਵਿਵਸਥਾ ਉਸ ਕੋਲੋਂ ਨਾ ਹੋ ਸਕੀ ਤਾਂ ਉਸਨੇ ਪੁਲਸ ਨੂੰ ਆਪ ਬੀਤੀ ਦੱਸੀ। ਪੁਲਸ ਨਾਲ ਮਿਲ ਕੇ ਠੱਗ ਗਿਰੋਹ ਦੇ ਮੈਂਬਰਾਂ ਨੂੰ ਫਡ਼ਾਉਣ ਖਾਤਰ ਪਲਾਨ ਬਣਾਇਆ ਗਿਆ। ਉਸਨੇ ਪੁਲਸ ਦੇ ਕਹਿਣ ਅਨੁਸਾਰ ਗਿਰੋਹ ਦੇ ਮੈਂਬਰਾਂ ਨੂੰ 2 ਲੱਖ ਰੁਪਏ ਲੈ ਕੇ ਜਾਣ ਖਾਤਰ ਫੋਨ ਕੀਤਾ। ਜਸਵਿੰਦਰ ਤੇ ਰਣਜੀਤ ਜਦ ਰੁਪੲੇ ਲੈਣ ਆਏ ਤਾਂ ਪੁਲਸ ਨੇ ਮੌਕੇ ’ਤੇ ਹੀ ਉਨ੍ਹਾਂ ਨੂੰ ਫਡ਼ ਲਿਆ। ਇਸ ਮਾਮਲੇ ਦੇ ਜਾਂਚ ਅਫਸਰ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਨੇ ਔਰਤ ਰਾਮਮੂਰਤੀ, ਏਲਨਾਬਾਦ ਵਾਸੀ ਸੰਦੀਪ, ਜਸਵਿੰਦਰ, ਰਣਜੀਤ ਤੇ ਇਕ ਹੋਰ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ।


Bharat Thapa

Content Editor

Related News