ਕਾਲੇ ਤੇਲੇ ਦੇ ਕਹਿਰ ਤੇ ਨਕਲੀ ਦਵਾਈਆਂ ਦੀ ਮਾਰ ਨੇ ਝੰਬੇ ਕਿਸਾਨ

09/26/2019 1:07:47 PM

ਨਾਭਾ (ਰਾਹੁਲ)—ਪੰਜਾਬ 'ਚ ਆਏ ਹੜ੍ਹਾਂ ਨੇ ਕਿਸਾਨਾਂ ਦੀ ਫਸਲ ਬਿਲਕੁੱਲ ਤਬਾਹ ਕਰ ਦਿੱਤੀ ਸੀ ਅਤੇ ਹੁਣ ਕਿਸਾਨਾਂ ਵਲੋਂ ਫਿਰ ਆਪਣੀ ਪੁੱਤਰਾਂ ਵਾਂਗ ਪਾਲੀ ਫਸਲ ਲਈ ਦਿਨ ਰਾਤ ਇੱਕ ਕਰਕੇ ਝੋਨੇ ਦੀ ਫਸਲ ਨੂੰ ਤਿਆਰ ਕੀਤਾ ਸੀ ਕਿ ਹੁਣ ਕਿਸਾਨਾਂ ਦੇ ਮੱਥੇ 'ਤੇ ਫਿਰ ਚਿੰਤਾ ਦੀਆਂ ਲਕੀਰਾ  ਉੱਭਰ ਆਈਆਂ ਹਨ, ਕਿਉਂਕਿ ਪੰਜਾਬ ਦੇ ਕੁੱਝ ਇਲਾਕਿਆਂ 'ਚ ਝੋਨੇ ਦੀ ਫਸਲ ਤੇ ਕਾਲੇ ਤੇਲੇ ਨੇ ਆਪਣੀ ਪਕੜ ਬਣਉਣੀ ਸ਼ੁਰੂ ਕਰ ਦਿੱਤੀ ਹੈ। ਨਾਭਾ ਦੇ ਵੱਖ-ਵੱਖ ਪਿੰਡਾਂ 'ਚ ਕਾਲੇ ਤੇਲੇ ਦੀ ਭਰਮਾਰ ਨੇ ਝੋਨੇ ਦੀ ਫਸਲ ਨੂੰ ਸੁੱਕਣ ਲਾ ਦਿੱਤਾ ਹੈ ਅਤੇ ਕਿਸਾਨ ਹੁਣ ਮਹਿੰਗੇ ਭਾਅ ਦੀਆਂ ਦਵਾਈਆਂ ਦਾ ਛਿੜਕਾਅ ਕਰਨ ਲਈ ਮਜਬੂਰ ਹਨ। ਦੂਜੇ ਪਾਸੇ ਖੇਤੀਬਾੜੀ ਅਫਸਰ ਜੁਪਿੰਦਰ ਗਿੱਲ ਨੇ ਕਿਹਾ ਕਿ ਮਾਰਕਿਟ 'ਚ ਦਵਾਈਆਂ ਹਨ ਉਸ ਦੀ ਵਰਤੋਂ ਕਰਨ ਅਤੇ ਉਸ ਤੋਂ ਬਾਅਦ ਹੀ ਕਾਲੇ ਤੇਲੇ ਤੋਂ ਕਿਸਾਨ ਛੁਟਕਾਰਾ ਪਾ ਸਕਣਗੇ।

ਇਸ ਮੌਕੇ 'ਤੇ ਪੀੜਤ ਕਿਸਾਨ ਬਘੇਲ ਸਿੰਘ ਅਤੇ ਪੀੜਤ ਕਿਸਾਨ ਮੇਜਰ ਸਿੰਘ ਨੇ ਕਿਹਾ ਕਿ ਕਾਲੇ ਤੇਲੇ ਦੇ ਕਾਰਨ ਸਾਡੀ ਫਸਲ ਖਰਾਬ ਹੋ ਰਹੀ ਹੈ ਅਤੇ ਅਸੀਂ ਮਹਿੰਗੇ ਭਾਅ ਦੀ ਦਵਾਈਆਂ ਦਾ ਛਿੜਕਾਅ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਮਾਰਕਿਟ 'ਚ ਨਕਲੀ ਦਵਾਈਆਂ ਦੀ ਭਰਮਾਰ ਨੇ ਕਿਸਾਨਾਂ ਨੂੰ ਦੁਵਿਧਾ 'ਚ ਪਾ ਦਿੱਤਾ ਹੈ। ਕਿਸਾਨ ਨੂੰ ਇਹ ਨਹੀਂ ਪਤਾ ਕਿ ਕਿਹੜੀ ਦਵਾਈ ਅਸਲੀ ਹੈ ਅਤੇ ਕਿਹੜੀ ਨਕਲੀ ਹੈ। ਸਰਕਾਰ ਵਲੋਂ ਕਿਸਾਨਾਂ ਦੇ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਕਿਸਾਨ ਮਹਿੰਗੇ ਭਾਅ ਦੀ ਦਵਾਈ ਦਾ ਛਿੜਕਾਅ ਨਹੀਂ ਕਰਦਾ ਤਾਂ ਉਹਨਾ ਦੀ ਫਸਲ ਕਾਲੇ ਤੇਲੇ ਨੇ ਤਬਾਹ ਹੀ ਕਰ ਦੇਣੀ ਹੈ।
 


Shyna

Content Editor

Related News