ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਾ ਕਿਸਾਨ ਮੋਰਚਾ 22ਵੇ ਦਿਨ ''ਚ ਸ਼ਾਮਲ

10/22/2020 4:07:00 PM

ਭਗਤਾ ਭਾਈ (ਪਰਮਜੀਤ ਢਿੱਲੋਂ): 30ਕਿਸਾਨ ਜਥੇਬੰਦੀਆਂ ਦਾ ਕਿਸਾਨ ਮੋਰਚਾ ਅੱਜ 22ਵੇਂ ਦਿਨ ਕਦਮ ਦਰ ਕਦਮ ਆਪਣੀ ਮੰਜ਼ਲ ਜੋ ਮੋਦੀ ਸਰਕਾਰ ਵਲੋਂ ਖੇਤੀ ਖੇਤਰ 'ਚ ਵੱਡੇ -ਵੱਡੇ ਕਾਰਪੋਰੇਟ ਘਰਾਣਿਆਂ ਦੀ ਘੁਸਪੈਠ ਕਰਾਉਣ ਲਈ ਕਾਲੇ ਕਨੂੰਨ ਬਣਾਏ ਹਨ, ਨੂੰ ਵਾਪਸ ਕਰਾਉਣ ਲਈ ਪਹੁੰਚ ਗਿਆ ਹੈ।ਬਲਵੰਤ ਮਹਿਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸਦ ਕੇ ਭਾਵੇਂ ਰੱਦ ਕਰ ਦਿੱਤੇ ਹਨ ਇਸ 'ਚ ਪੰਜਾਬ ਸਰਕਾਰ ਦੀ ਮਜ਼ਬੂਰੀ ਸਾਫ਼ ਦਿਸ ਰਹੀ ਹੈ।ਹੁਣ ਸਾਡੀ ਲੜਾਈ ਬਣ ਗਈ ਹੈ ।27ਅਕਤੂਬਰ ਨੂੰ 200 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਦਿੱਲੀ ਮੀਟਿੰਗ ਹੋ ਰਹੀ ਹੈ।

5 ਨਵੰਬਰ ਨੂੰ ਹਾਈਵੇ ਬੰਦ ਬਾਰੇ ਵੀ ਵਿਚਾਰ ਚਰਚਾ ਵੀ ਹੋਵੇਗੀ।4 ਨਵੰਬਰ ਨੂੰ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਉਸ ਵਿੱਚ ਅਗਲੇ ਘੋਲ ਦਾ ਐਲਾਨ ਕੀਤਾ ਜਾਵੇਗਾ।ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ ਨੇ ਜੋ ਪੰਜਾਬ ਸਰਕਾਰ ਦੇ 5 ਮੰਤਰੀਆਂ ਨੂੰ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਵਿੱਚ ਜੋ ਗੱਲਬਾਤ ਹੋਈ ਉਸ ਬਾਰੇ ਚਾਨਣਾ ਪਾਇਆ ਗਿਆ।ਹੋਰਨਾਂ ਤੋ ਇਲਾਵਾ ਗੁਰਪ੍ਰੀਤ ਭਗਤਾ ਤੀਰਥ ਸੇਲਬਰਾਹ ਕਰਮਜੀਤ ਜੇ ਈ ਬਠਿੰਡਾ ਬਲਾਕ ਦੇ ਕਿਸਾਨ ਆਗੂ ਭਗਵਾਨ ਸਿੰਘ ਗੋਰਾ ਹਾਕਮ ਸਿੰਘ ਵਾਲਾ ਤਾਰਾ  ਚੰਦ ਜੁਆਇੰਟ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਬਲਾਕ ਬਾਘਾਪੁਰਾਣਾ ਆਦਿ ਨੇ ਵੀ ਸੰਬੋਧਨ ਕੀਤਾ ਗਿਆ।


Shyna

Content Editor

Related News