ਭਾਜਪਾ ਆਗੂ ਪਹਿਲਾਂ ਖੁਦ ਆਤਮ ਨਿਰਭਰ ਹੋਣਾ ਸਿੱਖਣ : ਭਰਾਜ

05/15/2020 6:59:10 PM

ਭਵਾਨੀਗੜ,(ਵਿਕਾਸ)- ‘ਆਪ’ ਪਾਰਟੀ ਹਲਕਾ ਸੰਗਰੂਰ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਨੂੰ ਸਵਦੇਸ਼ੀ ਸਾਮਾਨ ਦੀ ਰਟ ਨਹੀਂ ਲਾਉਣੀ ਚਾਹੀਦੀ ਕਿਉਂਕਿ ਦੇਸ਼ ਦੀ ਭਾਜਪਾ ਸਰਕਾਰ ਨੇ ਹੀ ਦੇਸ਼ ਦੀ ਰੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ’ਚ 49 ਫੀਸਦ ਵਿਦੇਸ਼ੀ ਨਿਵੇਸ਼ ਅਤੇ ਪ੍ਰਚੂਨ ’ਚ 100 ਫੀਸਦੀ ਵਿਦੇਸ਼ੀ ਨਿਵੇਸ਼ ਦੀ ਛੋਟ ਦਿੱਤੀ ਹੋਈ ਹੈ। ਭਰਾਜ ਨੇ ਕਿਹਾ ਕਿ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਭਾਜਪਾ ਦੇ ਆਗੂ ਪਹਿਲਾਂ ਖੁਦ ਇਹ ਦੱਸਣ ਕਿ ਉਹ ‘ਆਪ’ ਕਿੰਨੇ ਕੁ ਸਵਦੇਸ਼ੀ ਸਾਮਾਨ ਦੀ ਵਰਤੋਂ ਕਰਦੇ ਹਨ ਅਤੇ ਆਤਮ ਨਿਰਭਰ ਦਾ ਸੰਦੇਸ਼ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਖੁਦ ਆਤਮ ਨਿਰਭਰ ਹੋਣਾ ਸਿੱਖਣ ਚਾਹੀਦਾ ਹੈ। ‘ਆਪ’ ਆਗੂ ਨੇ ਕਿਹਾ ਕਿ ਹਰ ਸੂਬੇ ’ਚ ਭਾਜਪਾ ਦੂਜਿਆਂ ’ਤੇ ਨਿਰਭਰ ਹੋ ਕੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਲਾਲਚ ਦੇ ਕੇ ਸਰਕਾਰਾਂ ਬਣਾ ਰਹੀ ਹੈ ਇਸ ਲਈ ਆਤਮ ਨਿਰਭਰ ਦਾ ਸੰਦੇਸ਼ ਭਾਜਪਾ ਨੂੰ ਸ਼ੋਭਾ ਨਹੀਂ ਦਿੰਦਾ।


Bharat Thapa

Content Editor

Related News