ਭਾਜਪਾ ਆਗੂ ਡਿਪਟੀ ਕਮਿਸ਼ਨਰ ਦੇ ਦਫ਼ਤਰ ’ਚ ਝੰਡੇ ਲੈ ਕੇ ਹੋਏ ਦਾਖ਼ਲ

01/07/2022 10:06:30 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਹੋਈ ਸੁਰੱਖਿਆਤ ’ਚ ਕੁਤਾਹੀ ਦੇ ਮਾਮਲੇ ਨੂੰ ਲੈ ਕੇ ਰੋਸ ’ਚ ਆਏ ਭਾਰਤੀ ਜਨਤਾ ਪਾਰਟੀ ਜ਼ਿਲਾ ਸੰਗਰੂਰ ਦੇ ਆਗੂ ਨਾਅਰੇਬਾਜ਼ੀ ਕਰਦਿਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਦਾਖ਼ਲ ਹੋ ਗਏ ਅਤੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਨਾ ਹੋਣ ਕਾਰਨ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ 'ਤੇ ਚਿਪਕਾ ਕੇ ਵਾਪਿਸ ਆ ਗਏ। 

ਇਹ ਖ਼ਬਰ ਪੜ੍ਹੋ- AUS v ENG : ਬੇਅਰਸਟੋ ਦੇ ਸੈਂਕੜੇ ਨਾਲ ਇੰਗਲੈਂਡ ਨੇ ਚੌਥੇ ਟੈਸਟ 'ਚ ਕੀਤੀ ਵਾਪਸੀ

PunjabKesari


ਪ੍ਰਦਰਸ਼ਨਕਾਰੀ 'ਚ ਮੌਜੂਦ ਭਾਜਪਾ ਦੇ ਜ਼ਿਲਾ ਸੰਗਰੂਰ ਦੇ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਡੀ.ਸੀ. ਦਫ਼ਤਰ ਵਾਲੇ ਕਮਰੇ ਦੇ ਬਾਹਰ ਧਰਨੇ ਤੇ ਬੈਠਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਇੱਕ ਸਾਜਿਸ਼ ਤਹਿਤ ਚੰਨੀ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ’ਚ ਕੁਤਾਹੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਲੋਕਾਂ ਦੇ ਹਰਮਨਪਿਆਰੇ ਪ੍ਰਧਾਨ ਮੰਤਰੀ ਨੂੰ ਇਸ ਦੌਰਾਨ ਜੇਕਰ ਕੁਝ ਹੋ ਜਾਂਦਾ ਤਾਂ ਸਮੁੱਚੇ ਦੇਸ਼ 'ਚ ਅਫ਼ਰਾ ਤਫ਼ਰੀ ਵਾਲਾ ਮਾਹੌਲ ਬਣ ਜਾਂਦਾ। ਉਨ੍ਹਾਂ ਕਿਹਾ ਕਿ ਅਸੀਂ ਚੰਨੀ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਦੇਣ ਆਏ ਸੀ ਪਰ ਡਿਪਟੀ ਕਮਿਸ਼ਨਰ ਪ੍ਰਦਰਸ਼ਨਕਾਰੀਆਂ ਤੋਂ ਡਰਦਿਆਂ ਮਗਰਲੇ ਦਰਵਾਜ਼ੇ ਰਾਹੀਂ ਦਫ਼ਤਰ 'ਚੋਂ ਬਾਹਰ ਚਲੇ ਗਏ ਜਿਸ ਕਾਰਨ ਅਸੀਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਫ਼ਤਰ ਦੇ ਦਰਵਾਜ਼ੇ 'ਤੇ ਚਿਪਕਾ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਭਾਜਪਾ ਦੇ ਸੀਨੀਅਰ ਆਗੂ ਸਰਜੀਵਨ ਜਿੰਦਲ, ਜਤਿੰਦਰ ਕਾਲੜਾ, ਸੁਖਵੰਤ ਸਿੰਘ ਪੂਨੀਆ, ਵਿਸ਼ਾਲ ਸੋਨੂੰ, ਡਾ: ਮੱਖਣ ਸਿੰਘ, ਨਿਰਭੈ ਸਿੰਘ ਛੰਨਾ, ਰੋਮੀ ਗੋਇਲ, ਸਚਿਨ ਭਾਰਦਵਾਜ਼ ਤੋਂ ਇਲਾਵਾ ਵੱਡੀ ਗਿਣਤੀ 'ਚ ਭਾਜਪਾ ਵਰਕਰ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ਦਾਨੁਸ਼ਕਾ ਗੁਣਾਤਿਲਕਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News