ਭਾਜਪਾ ਆਗੂਆਂ ਨੇ ਨਗਰ ਕੌਂਸਲ ਦਫ਼ਤਰ ਸੰਗਰੂਰ ਨੂੰ ਲਗਾਇਆ ਤਾਲਾ

07/15/2020 12:20:59 AM

ਸੰਗਰੂਰ,(ਸਿੰਗਲਾ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਵੱਲੋਂ ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ ਦੀ ਅਗਵਾਈ ਹੇਠ ਯੂ.ਆਈ.ਈ.ਪੀ. ਤਹਿਤ ਈ. ਟੈਂਡਰਿੰਗ ਦੇ ਟੈਂਡਰ ਨਗਰ ਕੌਂਸਲ ਸੰਗਰੂਰ ਦੇ ਰਾਹੀਂ ਹੀ ਲਗਾਉਣ ਦੇ ਸੰਬੰਧ ਵਿੱਚ ਨਗਰ ਕੌਸ਼ਲ ਦਫਤਰ ਸੰਗਰੂਰ ਨੂੰ ਜਿੰਦਰਾ ਲਗਾਇਆ ਦਿੱਤਾ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਮੰਗ ਕੀਤੀ ਕਿ ਯੂ.ਆਈ.ਈ.ਪੀ. ਤਹਿਤ 9 ਕਰੋੜ ਰੁ: ਜੋ ਸਰਕਾਰ ਵੱਲੋਂ ਨਗਰ ਕੌਂਸਲ ਸੰਗਰੂਰ ਦੀਆਂ ਸੜਕਾ, ਗਲੀਆਂ, ਨਾਲੀਆਂ ਅਤੇ ਸ਼ਹਿਰ ਦੇ ਹੋਰ ਡਿਵੈਲਪਮੈਂਟ ਦੇ ਕੰਮਾਂ ਲਈ ਜੋ ਫੰਡ ਆਇਆ ਹੈ, ਉਨ੍ਹਾਂ ਦੇ ਅਲੱਗ ਅਲੱਗ ਵਾਰਡਾਂ ਦੇ ਕੰਮਾਂ ਦੇ ਐਸਟੀਮੇਟ ਵੀ ਨਗਰ ਕੌਂਸਲ ਸੰਗਰੂਰ ਵੱਲੋਂ ਤਿਆਰ ਕੀਤੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਨਗਰ ਕੌਂਸਲ ਸੰਗਰੂਰ ਦੇ ਅਧਿਕਾਰੀਆਂ ਵੱਲੋਂ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵੱਲੋਂ ਵੈੱਟ ਵੀ ਕਰਵਾ ਲਏ ਗਏ ਹਨ, ਪ੍ਰੰਤੂ ਸਾਡੇ ਧਿਆਨ ਵਿੱਚ ਆਇਆ ਹੈ ਕਿ ਮਿਤੀ 7.7.2020 ਨੂੰ ਕਾਰਵਾਈ ਹੁਕਮ ਨੰ 3 ਰਾਹੀਂ ਇਕ ਮਤਾ ਪਾਇਆ ਗਿਆ ਹੈ, ਉਸ ਵਿੱਚ ਲਿਖਿਆ ਹੈ ਕਿ ਇਨ੍ਹਾਂ ਕੰਮਾਂ ਦੇ ਟੈਂਡਰ ਮਿਤੀ 31.7.2020 ਤੱਕ ਲਗਾਉਣੇ ਜਰੂਰੀ ਹਨ। ਨਗਰ ਕੌਂਸਲ ਸੰਗਰੂਰ ਵਿਖੇ ਇਸ ਸਮੇਂ ਏ. ਐਮ. ਈ ਪੱਕੇ ਤੌਰ ਉਪਰ ਤਾਇਨਾਤ ਨਹੀਂ ਹੈ ਅਤੇ ਜੋ ਜੇ. ਈ (ਸਿਵਲ) ਹੈ, ਉਸ ਦੀ ਤਬੀਅਤ ਖਰਾਬ ਹੈ। ਇਹ ਸਰਾਸਰ ਗਲਤ ਹੈ, ਇੱਥੇ ਇਹ ਪ੍ਰਸ਼ਨ ਉਠਦਾ ਹੈ ਕਿ ਅਗਰ ਏ.ਐ.ਵੀ ਅਤੇ ਜੇ. ਈ (ਸਿਵਲ) ਨਗਰ ਕੌਂਸਲ ਵਿੱਚ ਨਹੀਂ ਤਾਂ 9 ਕਰੋੜ ਰੁ: ਦੇ ਐਸਟੀਮੇਟ ਕਿਵੇਂ ਲੱਗੇ ਅਤੇ ਕਿਵੇਂ ਇੰਨਾਂ ਕੰਮਾਂ ਨੂੰ ਸਰਕਾਰ ਪਾਸੋਂ ਵੈੱਟ ਕਰਵਾਇਆ ਗਿਆ ਹੈ।

ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫਸਰ ਵੱਲੋਂ ਹੁਕਮ ਨੰ: 3 ਮਿਤੀ 7.7.2020 ਦੀ ਕਾਰਵਾਈ ਨੂੰ 8.7.2020 ਨੂੰ ਡਾਇਰੈਕਟਰ ਸਥਾਨਕ ਸਰਕਾਰ ਦੀ ਪ੍ਰਵਾਨਗੀ ਲੈਣ ਲਈ ਲਿਖਿਆ ਜਾਂਦਾ ਹੈ। ਮਿਤੀ 9.7.2020 ਨੂੰ ਮਾਣਯੋਗ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵੱਲੋਂ ਲਿਖਿਆ ਜਾਂਦਾ ਹੈ ਕਿ ਰੂਲਾਂ/ਹਦਾਇਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਨਗਰ ਕੌਂਸਲ ਸੰਗਰੂਰ ਵੱਲੋਂ ਕਾਰਵਾਈ ਕਰ ਲਈ ਜਾਵੇ। ਇਥੇ ਇਹ ਵੀ ਪ੍ਰਸ਼ਨ ਉਠਦਾ ਹੈ ਕਿ ਜਿਸ ਦਬਾਅ ਦੇ ਹੇਠ ਜਾਂ ਇਹ ਕਹਿ ਕੇ ਨਗਰ ਕੌਂਸਲ ਸੰਗਰੂਰ ਦੇ ਪਾਸ ਸ਼ਹਿਰ ਦੇ ਕੰਮ ਕਰਵਾਉਣ ਲਈ ਕੋਈ ਕਰਮਚਾਰੀ ਨਹੀਂ ਹੈ। ਇਹ ਕਰੋੜਾਂ ਰੁਪਏ ਦੇ ਫੰਡ ਨਗਰ ਕੌਂਸਲ ਸੰਗਰੂਰ ਵਿੱਚੋਂ ਟਰਾਂਸਫਰ ਕਰਕੇ ਨਗਰ ਸੁਧਾਰ ਟਰੱਸਟ ਨੂੰ ਟੈਂਡਰ ਲਗਾਉਣ ਲਈ ਕਿਹਾ ਜਾਂਦਾ ਹੈ,ਆਗੂਆਂ ਨੇ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਸਾਨੂੰ ਜਾਪਦਾ ਹੈ ਕਿ ਇਸ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋਵੇਗੀ। ਅਸੀਂ ਮੰਗ ਕਰਦੇ ਹਾਂ ਕਿ ਨਗਰ ਕੌਂਸਲ ਸੰਗਰੂਰ ਦੇ ਜੋ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ, ਸਾਹਿਬ ਹਨ ਜੋ ਕੇ ਇਕ ਇਮਾਨਦਾਰ ਅਫਸਰ ਹਨ ਅਤੇ ਨਗਰ ਕੌਂਸਲ ਸੰਗਰੂਰ ਦੇ ਕੋਲ ਯੋਗ ਸਟਾਫ ਹੈ। ਅਸੀਂ ਮੰਗ ਕਰਦੇ ਹਾਂ ਕਿ ਨਗਰ ਸੁਧਾਰ ਟਰੱਸਟ ਤੋਂ ਕੰਮ ਨਾ ਕਰਵਾ ਕੇ ਨਗਰ ਕੌਂਸਲ ਸੰਗਰੂਰ ਦੇ ਪਾਸੋਂ ਹੀ ਡਿਵੈਲਪਮੈਂਟ ਦੇ ਕੰਮ ਕਰਵਾਏ ਜਾਣ ਨਹੀਂ, ਅਗਰ ਸਾਡੇ ਮਾਣਯੋਗ ਕੈਬਨਿਟ ਮੰਤਰੀ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ, ਅਧਿਕਾਰੀਆਂ ਦੇ ਉਪਰ ਵਿਸ਼ਵਾਸ ਨਹੀਂ ਤਾਂ ਨਗਰ ਕੌਂਸਲ ਸੰਗਰੂਰ ਨੁੰ ਜਿੰਦਰਾ ਲਗਵਾ ਦੇਣ। ਇੱਕ ਵਾਰੀ ਫੇਰ ਤੋਂ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲਾ ਸੰਗਰੂਰ ਵੱਲੋਂ ਮੰਗ ਕਰਦੇ ਹਾਂ ਕਿ ਸ਼ਹਿਰ ਦੇ ਜੋ ਵੀ ਕੰਮ ਇਨ੍ਹਾਂ ਫੰਡਾਂ ਵਿੱਚੋਂ ਕਰਵਾਉਣੇ ਹਨ, ਉਨ੍ਹਾਂ ਨੂੰ ਬੜੀ ਹੀ ਇਮਾਨਦਾਰੀ ਨਾਲ ਐਸ.ਡੀ.ਐਮ, ਸੰਗਰੂਰ ਸਾਹਿਬ ਰਾਹੀਂ ਹੀ ਕਰਵਾਏ ਜਾਣ। ਇਸ ਸਮੇਂ ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ, ਸਰਜੀਵਨ ਜਿੰਦਰ ਕਾਰਜਕਰਨੀ ਮੈਂਬਰ ਪੰਜਾਬ, ਪ੍ਰਦੀਪ ਗਰਗ ਜ਼ਿਲਾ ਜਨਰਲ ਸਕੱਤਰ, ਕੋਮਲਦੀਪ ਜੋਸ਼ੀ ਜ਼ਿਲਾ ਪ੍ਰਧਾਨ ਯੁਵਾ ਮੋਰਚਾ, ਨੀਨਾ ਖੋਖਰ ਜ਼ਿਲਾ ਪ੍ਰਧਾਨ ਮਹਿਲਾ ਮੋਰਚਾ, ਲਕਸ਼ਮੀ ਦੇਵੀ ਜ਼ਿਲਾ, ਨੀਰੂ ਤੁਲੀ ਜ਼ਿਲਾ ਵਾਇਸ ਪ੍ਰਧਾਨ, ਸੁਰਜੀਤ ਸਿੰਘ ਜ਼ਿਲਾ ਪ੍ਰਧਾਨ ਐਸ.ਸੀ , ਸੁਰੇਸ਼ ਬੇਦੀ ਜ਼ਿਲਾ ਪ੍ਰੈਸ ਸਕੱਤਰ, ਰੇਨੂੰ ਗੌੜ ਜ਼ਿਲਾ ਵਾਇਸ ਪ੍ਰਧਾਨ ਮਹਿਲਾ ਮੋਰਚਾ ਆਦਿ ਆਗੂ ਹਾਜ਼ਰ ਸਨ।








 

Converted from Satluj to Unic

Deepak Kumar

This news is Content Editor Deepak Kumar