ਐੱਸ. ਐੱਸ. ਪੀ. ਨੇ ਵੱਡੇ ਪੱਧਰ ''ਤੇ ਕੀਤੇ ਤਬਾਦਲੇ

12/28/2019 12:23:59 AM

ਖੰਨਾ, (ਜ. ਬ.)— ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਸ਼ੁਕੱਰਵਾਰ ਪ੍ਰਸ਼ਾਸਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕਾਬਲੀਅਤ ਅਤੇ ਯੋਗਤਾ ਦੇ ਆਧਾਰ 'ਤੇ ਵੱਡੇ ਪੱਧਰ 'ਤੇ ਤਬਾਦਲੇ ਕਰਦੇ ਹੋਏ ਬਦਲੀਆਂ ਅਨੁਸਾਰ ਆਪਣੇ ਕਾਰਜਭਾਰ ਸੰਭਾਲਣ ਦੇ ਨਿਰਦੇਸ਼ ਵੀ ਜਾਰੀ ਕੀਤੇ। ਇਸ ਤਹਿਤ ਇੰਸਪੈਕਟਰ ਇੰਦਰਪਾਲ ਚੌਹਾਨ ਨੂੰ ਪੁਲਸ ਲਾਈਨ ਖੰਨਾ ਤੋਂ ਇੰਚਾਰਜ ਈ. ਓ. ਵਿੰਗ ਖੰਨਾ, ਸਬ-ਇੰਸਪੈਕਟਰ ਗੁਰਦੇਵ ਸਿੰਘ ਨੂੰ ਪੁਲਸ ਲਾਈਨ ਖੰਨਾ ਤੋਂ ਸੈਂਟਰਲ ਮਾਲ-ਖ਼ਾਨਾ ਪੁਲਸ ਲਾਈਨ ਖੰਨਾ, ਸਹਾਇਕ ਥਾਣੇਦਾਰ ਬਲਜੀਤ ਸਿੰਘ ਨੂੰ ਥਾਣਾ ਸਿਟੀ ਖੰਨਾ ਤੋਂ ਥਾਣਾ ਮਾਛੀਵਾੜਾ, ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਨੂੰ ਸਦਰ ਥਾਣਾ ਖੰਨਾ ਤੋਂ ਸਿਟੀ ਵਨ ਖੰਨਾ, ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੂੰ ਰੂਰਲ ਰੈਪਡ ਥਾਣਾ ਸਦਰ ਖੰਨਾ ਤੋਂ ਸੀ. ਆਈ. ਏ. ਸਟਾਫ ਖੰਨਾ, ਹੌਲਦਾਰ ਲਖਵਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ ਖੰਨਾ ਤੋਂ ਰੂਰਲ ਰੈਪਡ ਥਾਣਾ ਸਦਰ, ਸਹਾਇਕ ਥਾਣੇਦਾਰ ਬਲਵੰਤ ਸਿੰਘ ਨੂੰ ਰੂਰਲ ਰੈਪਡ ਥਾਣਾ ਪਾਇਲ ਤੋਂ ਰੂਰਲ ਰੈਪਡ ਥਾਣਾ ਮਾਛੀਵਾੜਾ, ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੂੰ ਰੂਰਲ ਰੈਪਡ ਥਾਣਾ ਮਾਛੀਵਾੜਾ ਸਾਹਿਬ ਤੋਂ ਰੂਰਲ ਰੈਪਡ ਥਾਣਾ ਪਾਇਲ, ਸਹਾਇਕ ਥਾਣੇਦਾਰ ਜਗਜੀਵਨ ਸਿੰਘ ਨੂੰ ਹਾਈਵੇ ਪੈਟਰੋਲਿੰਗ ਥਾਣਾ ਸਮਰਾਲਾ ਤੋਂ ਹਾਈਵੇ ਪੈਟਰੋਲਿੰਗ ਥਾਣਾ ਸਦਰ ਖੰਨਾ, ਹੌਲਦਾਰ ਚਮਨ ਲਾਲ ਨੂੰ ਹਾਈਵੇ ਪੈਟਰੋਲਿੰਗ ਥਾਣਾ ਸਮਰਾਲਾ ਤੋਂ ਰੂਰਲ ਰੈਪਡ ਥਾਣਾ ਸਦਰ ਖੰਨਾ, ਹੌਲਦਾਰ ਕਮਲਜੀਤ ਸਿੰਘ ਨੂੰ ਥਾਣਾ ਸਦਰ ਖੰਨਾ ਤੋਂ ਸੰਮਨ ਸਟਾਫ ਖੰਨਾ, ਹੌਲਦਾਰ ਉਜਾਗਰ ਸਿੰਘ ਨੂੰ ਰੂਰਲ ਰੈਪਡ ਥਾਣਾ ਸਦਰ ਖੰਨਾ ਤੋਂ ਹਾਈਵੇ ਪੈਟਰੋਲਿੰਗ ਥਾਣਾ ਸਦਰ ਖੰਨਾ, ਮਹਿਲਾ ਸਿਪਾਹੀ ਮਨਜੀਤ ਕੌਰ ਨੂੰ ਥਾਣਾ ਪਾਇਲ ਤੋਂ ਥਾਣਾ ਮਲੌਦ, ਹੌਲਦਾਰ ਹਰਪਾਲ ਸਿੰਘ ਨੂੰ ਥਾਣਾ ਦੋਰਾਹਾ ਤੋਂ ਥਾਣਾ ਮਲੌਦ, ਹੌਲਦਾਰ ਸੁਰਜੀਤ ਸਿੰਘ ਨੂੰ ਥਾਣਾ ਮਲੌਦ ਤੋਂ ਥਾਣਾ ਦੋਰਾਹਾ, ਸਿਪਾਹੀ ਸੋਹਨ ਸਿੰਘ ਨੂੰ ਥਾਣਾ ਮਲੌਦ ਤੋਂ ਥਾਣਾ ਸਮਰਾਲਾ, ਹੌਲਦਾਰ ਜ਼ੋਰਾ ਸਿੰਘ ਨੂੰ ਥਾਣਾ ਸਮਰਾਲਾ ਤੋਂ ਥਾਣਾ ਮਲੌਦ, ਸਿਪਾਹੀ ਹਰਬੰਸ ਸਿੰਘ ਨੂੰ ਰੂਰਲ ਰੈਪਡ ਥਾਣਾ ਮਲੌਦ ਤੋਂ ਰੂਰਲ ਰੈਪਡ ਥਾਣਾ ਸਮਰਾਲਾ, ਸਹਾਇਕ ਥਾਣੇਦਾਰ ਅਵਤਾਰ ਸਿੰਘ ਨੂੰ ਇੰਚਾਰਜ ਜੁਡੀਸ਼ੀਅਲ ਮਾਲ-ਖ਼ਾਨਾ ਸਮਰਾਲਾ ਨੂੰ ਨਾਇਬ ਕੋਰਟ ਐੱਸ. ਡੀ. ਜੇ. ਐੱਮ. ਕੋਰਟ ਦਾ ਇਲਾਵਾ ਚਾਰਜ ਦਿੱਤਾ ਗਿਆ ਹੈ।
ਸਹਾਇਕ ਥਾਣੇਦਾਰ ਜਗਦੇਵ ਸਿੰਘ ਨੂੰ ਇੰਚਾਰਜ ਖਜ਼ਾਨਾ ਗਾਰਡ ਸਮਰਾਲਾ ਤੋਂ ਇੰਚਾਰਜ ਖਜ਼ਾਨਾ ਗਾਰਡ ਅਤੇ ਮਾਲ-ਖ਼ਾਨਾ ਗਾਰਡ, ਹੌਲਦਾਰ ਰਾਜਿੰਦਰ ਸਿੰਘ ਨੂੰ ਨਾਇਬ ਰੀਡਰ ਡੀ. ਐੱਸ. ਪੀ. ਕ੍ਰੀਮੀਨਲ ਗਰੁਪ ਖੰਨਾ ਤੋਂ ਡਾਇਰੀ ਡਿਸਪੈਚ ਕਲਰਕ ਡੀ. ਪੀ. ਓ. ਖੰਨਾ, ਸਹਾਇਕ ਥਾਣੇਦਾਰ ਮਦਨ ਸਿੰਘ ਨੂੰ ਨਾਈਟ ਮੁਨਸ਼ੀ ਦੋਰਾਹਾ ਤੋਂ ਨਾਈਟ ਮੁਣਸ਼ੀ ਥਾਣਾ ਮਾਛੀਵਾੜਾ, ਸਹਾਇਕ ਥਾਣੇਦਾਰ ਸੁਲਖਨ ਸਿੰਘ ਨੂੰ ਨਾਈਟ ਮੁਣਸ਼ੀ ਮਾਛੀਵਾੜਾ ਤੋਂ ਨਾਇਟ ਮੁਨਸ਼ੀ ਦੋਰਾਹਾ , ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੂੰ ਥਾਣਾ ਪਾਇਲ ਤੋਂ ਚੌਕੀ ਕੌਟ, ਸਹਾਇਕ ਥਾਣੇਦਾਰ ਬੰਤ ਸਿੰਘ ਨੂੰ ਪੁਲਸ ਲਾਈਨ ਖੰਨਾ ਤੋਂ ਵੂਮੈਨ ਸੈੱਲ ਖੰਨਾ, ਹੌਲਦਾਰ ਰਣਜੀਤ ਸਿੰਘ ਨੂੰ ਮੁੱਖ ਮੁਨਸ਼ੀ ਸਿਟੀ ਵਨ ਖੰਨਾ ਤੋਂ ਨਾਈਟ ਮੁਨਸ਼ੀ ਥਾਣਾ ਸਿਟੀ-2 ਖੰਨਾ, ਸਿਪਾਹੀ ਜਗਪ੍ਰੀਤ ਸਿੰਘ ਨੂੰ ਨਾਈਟ ਮੁਨਸ਼ੀ ਥਾਣਾ ਸਿਟੀ-2 ਖੰਨਾ ਤੋਂ ਮੁੱਖ ਮੁਣਸ਼ੀ ਥਾਣਾ ਸਿਟੀ ਵਨ ਖੰਨਾ, ਹੋਲਦਾਰ ਕੁਲਵਿੰਦਰ ਸਿੰਘ ਨੂੰ ਥਾਣਾ ਦੋਰਾਹਾ ਤੋਂ ਮੁੱਖ ਮੁਨਸ਼ੀ ਦੋਰਾਹਾ, ਹੋਲਦਾਰ ਹਰਵਿੰਦਰ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਦੋਰਾਹਾ ਤੋਂ ਮੁੱਖ ਮੁਨਸ਼ੀ ਥਾਣਾ ਸਦਰ ਖੰਨਾ , ਅਮਰਜੀਤ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਸਦਰ ਖੰਨਾ ਤੋਂ ਮੁੱਖ ਮੁਨਸ਼ੀ ਥਾਣਾ ਦੋਰਾਹਾ, ਹੌਲਦਾਰ ਜਗਵਿੰਦਰ ਸਿੰਘ ਨੂੰ ਪੀ. ਸੀ. ਆਰ. ਖੰਨਾ ਤੋਂ ਸਪੈਸ਼ਲ ਬਰਾਂਚ ਖੰਨਾ ਦੇ ਨਾਲ-ਨਾਲ ਸਿਪਾਹੀ ਰਾਜ ਮੁਹੰਮਦ ਨੂੰ ਥਾਣਾ ਮਲੌਦ ਤੋਂ ਚੌਕੀ ਈਸੜੂ ਲਾਇਆ ਗਿਆ ਹੈ ।


KamalJeet Singh

Content Editor

Related News