ਪੁਲਸ ਨੇ 10 ਘੰਟਿਆਂ ''ਚ ਮਾਮਲਾ ਕੀਤਾ ਹੱਲ, ਅਗਵਾਹ ਕੀਤੇ ਨੌਜਵਾਨ ਨੂੰ ਕਰਵਾਇਆ ਰਿਹਾਅ

07/18/2018 7:15:02 PM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ/ ਸੁਖਪਾਲ ਢਿੱਲੋਂ)— ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਇਕ ਅਗਵਾਹ ਦਾ ਮਾਮਲਾ 10 ਘੰਟਿਆਂ 'ਚ ਹੀ ਹੱਲ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਦਫ਼ਤਰ ਵਿਖੇ ਸ਼ਾਮ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ 17 ਜੁਲਾਈ ਨੂੰ ਪਿੰਡ ਪੰਜਾਵਾ ਦੇ ਰਹਿਣ ਵਾਲੇ ਮਨਦੀਪ ਸਿੰਘ ਪੁੱਤਰ ਵੀਰ ਸਿੰਘ ਨੇ ਥਾਣਾ ਲੰਬੀ ਦੀ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਭਰਾ ਸੰਦੀਪ ਸਿੰਘ ਨੂੰ 16 ਜੁਲਾਈ ਨੂੰ ਕਿਸੇ ਨੇ ਅਗਵਾਹ ਕਰ ਲਿਆ ਹੈ। ਉਹ ਆਪਣੀ ਮਾਤਾ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਹਾਂ ਪਰ ਸਵੇਰ ਤੱਕ ਉਹ ਆਪਣੇ ਘਰ ਨਹੀਂ ਪਰਤਿਆ। 
ਮਨਜੀਤ ਨੇ ਦੱਸਿਆ ਕਿ ਸਵੇਰ ਵੇਲੇ ਉਸ ਨੂੰ ਇਕ ਫੋਨ ਆਇਆ ਅਤੇ ਫੋਨ ਕਰਨ ਵਾਲਾ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਵਿੱਕੀ ਬੋਲਦਾ ਹਾਂ, ਜੇ ਤੁਸੀਂ ਆਪਣੇ ਭਾਈ ਦੀ ਜਿੰਦਗੀ ਚਾਹੁੰਦੇ ਹੋ ਤਾਂ ਡੇਢ ਲੱਖ ਰੁਪਏ ਲੈ ਕੇ ਬਰੇਟਾ ਵਿਖੇ ਆ ਜਾਓ ਤੇ ਫੇਰ ਉਸ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਉਸ ਵਿਅਕਤੀ ਦਾ 6 ਵਾਰ ਫਿਰ ਫੋਨ ਆਇਆ ਕਿ ਜਲਦੀ ਪੈਸੇ ਲੈ ਕੇ ਆਓ। ਜਿਸ ਤੋਂ ਬਾਅਦ ਅਸੀਂ ਡਰਦਿਆਂ ਪੁਲਸ ਨੂੰ ਇਤਲਾਹ ਦਿੱਤੀ। ਜਿਸ ਦੌਰਾਨ ਪੁਲਸ ਵਲੋਂ ਲੰਬੀ ਦੇ ਥਾਣਾ ਮੁਖੀ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜੋ ਭਾਲ ਕਰਦੀ-ਕਰਦੀ ਮਾਨਸਾ ਜਿਲੇ ਦੇ ਪਿੰਡ ਗੋਬਿੰਦਪੁਰਾ ਵਿਖੇ ਪੁੱਜ ਗਈ। 


ਇਹ ਟੀਮ ਮਨਦੀਪ ਸਿੰਘ ਦੀ ਗੱਲ ਵਾਰ-ਵਾਰ ਅਗਵਾਹਕਾਰਾਂ ਨਾਲ ਕਰਵਾਉਂਦੀ ਰਹੀ ਤੇ ਫੇਰ ਇਕ ਅਗਵਾਹਕਾਰ ਸਕੂਟਰ 'ਤੇ ਦੱਸੀ ਹੋਈ ਥਾਂ 'ਤੇ ਪੈਸੇ ਲੈਣ ਪੁੱਜ ਗਿਆ, ਜਿਥੋਂ ਪਹਿਲਾਂ ਸਿਵਲ ਕੱਪੜਿਆਂ ਵਿਚ ਤਿਆਰ ਖੜੀ ਪੁਲਸ ਪਾਰਟੀ ਨੇ ਉਸ ਨੂੰ ਦਬੋਚ ਲਿਆ। ਜਿਸ ਨੇ ਆਪਣਾ ਨਾਮ ਪ੍ਰਦੀਪ ਸਿੰਘ ਪੁੱਤਰ ਗੁਰਪਿਆਰ ਸਿੰਘ ਵਾਸੀ ਗੋਬਿੰਦਪੁਰਾ ਦੱਸਿਆ। ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਸੰਦੀਪ ਸਿੰਘ ਨੂੰ ਅਰਵਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਪ੍ਰੀਤਮ ਸਿੰਘ ਗੋਬਿੰਦਪੁਰਾ ਦੇ ਘਰ ਛੁਪਾ ਕੇ ਰੱਖਿਆ, ਜਦ ਪੁਲਸ ਨੇ ਰੇਡ ਕੀਤੀ ਤਾਂ ਉਥੋਂ ਸੰਦੀਪ ਸਿੰਘ ਨੂੰ ਸਹੀ ਸਲਾਮਤ ਬਰਾਮਦ ਕੀਤਾ ਗਿਆ। 
ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਨਾਲ ਅਗਵਾਹਕਾਰਾਂ ਦਾ ਕੋਈ ਪੈਸਿਆ ਦਾ ਲੈਣ-ਦੇਣ ਸੀ। ਇਹ ਵੀ ਪਤਾ ਲੱਗਿਆ ਹੈ ਕਿ ਸੰਦੀਪ ਸਿੰਘ ਥੋੜਾ ਬਹੁਤਾ ਗਾ ਵੀ ਲੈਂਦਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਨੂੰ ਚਾਰ ਵਿਅਕਤੀਆਂ ਪ੍ਰਦੀਪ,  ਰਜਿੰਦਰ , ਸੁੱਖਾ ਅਤੇ ਵਿੱਕੀ ਨੇ ਅਗਵਾਹ ਕੀਤਾ ਸੀ। ਅਜੇ ਤੱਕ ਪ੍ਰਦੀਪ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ ਬਾਕੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਪੁਲਸ ਨੇ ਐੱਫ਼ ਆਰ ਆਈ ਨੰਬਰ 142 ਧਾਰਾ 364 ਏ ਲਾ ਕੇ ਮੁ