ਵੱਡੇ ਕਾਰਪੋਰੇਟ ਘਰਾਣਿਆ ਦੀ ਅੱਖ ਪੰਜਾਬ ਹਰਿਆਣਾ ਅਤੇ ਦੇਸ਼ ਦੀਆਂ ਉਪਜਾਊ ਜ਼ਮੀਨਾਂ ''ਤੇ ਹੈ:ਕਿਸਾਨ ਆਗੂ

10/24/2020 4:36:32 PM

ਬੁਢਲਾਡਾ(ਬਾਂਸਲ): ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਆਰੰਭਿਆ ਸੰਘਰਸ਼ ਸਾਉਣੀ ਦੀ ਫ਼ਸਲ ਦਾ ਸੀਜ਼ਨ ਸਿਖ਼ਰ ਹੋਣ ਦੇ ਬਾਵਜੂਦ ਪੂਰੇ ਜਲੌਅ 'ਤੇ ਹੈ। ਕਿਸਾਨ ਜਥੇਬੰਦੀਆਂ ਵਲੋਂ ਕੀਤਾ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 24ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਧਰਨੇ 'ਚ ਕਿਸਾਨਾਂ ਸਮੇਤ ਔਰਤਾਂ, ਬੱਚੇ, ਨੌਜਵਾਨ ਪੂਰੇ ਉਤਸ਼ਾਹ 'ਚ ਸ਼ਾਮਲ ਹੋਏ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੀ ਅੱਖ ਪੰਜਾਬ , ਹਰਿਆਣਾ ਅਤੇ ਦੇਸ਼ ਦੀਆਂ ਉਪਜਾਊ ਜ਼ਮੀਨਾਂ 'ਤੇ ਹੈ, ਇਨ੍ਹਾਂ ਜਮੀਨਾਂ ਨੂੰ ਕਬਜ਼ੇ 'ਚ ਲੈ ਕੇ ਇਹ ਘਰਾਣੇ ਖੁਰਾਕੀ ਵਸਤਾਂ ਦੇ ਕਾਰੋਬਾਰ 'ਤੇ ਆਪਣੀ ਇਜ਼ਾਰੇਦਾਰੀ ਕਾਇਮ ਕਰਨਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਭੁੱਖਮਰੀ ਦੇ ਅੰਕੜਿਆਂ 'ਚ ਭਾਰਤ 94ਵੇਂ ਸਥਾਨ 'ਤੇ ਹੈ, ਸਾਡੇ ਦੇਸ਼ 'ਚ ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ ਦੇਸ਼ਾਂ ਨਾਲੋਂ ਵੀ ਭੁੱਖਮਰੀ ਵੱਧ ਹੈ। ਖੇਤੀ ਦੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਭੁੱਖਮਰੀ 'ਚ ਬੇਸ਼ੁਮਾਰ ਵਾਧਾ ਹੋਵੇਗਾ ਅਤੇ ਦੇਸ਼ ਦੀ ਆਰਥਿਕਤਾ ਗੜਬੜਾ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਸਕਰਨ ਸਿੰਘ ਸ਼ੇਰਖਾ, ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਮਾਸਟਰ ਛੱਜੂ ਰਾਮ ਰਿਸ਼ੀ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਕਾਮਰੇਡ ਜਸਵੰਤ ਸਿੰਘ ਬੀਰੋਕੇ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਭਾਰਤੀ ਕਿਸਾਨ 
ਯੂਨੀਅਨ (ਲੱਖੋਵਾਲ) ਦੇ ਸੂਬਾਈ ਆਗੂ ਪਰਸ਼ੋਤਮ ਸਿੰਘ ਗਿੱਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਤੇਜ਼ ਰਾਮ ਅਹਿਮਦਪੁਰ, ਗਮਦੂਰ ਸਿੰਘ ਅਹਿਮਦਪੁਰ, ਹਰਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਗਿੱਲ, ਸੁਖਦੇਵ ਸਿੰਘ ਗੰਢੂ ਕਲਾਂ ਆਦਿ ਹਾਜ਼ਰ ਸਨ।

Aarti dhillon

This news is Content Editor Aarti dhillon