ਬੀਬੀ ਭੱਟੀ ਨੇ ਟਰਾਂਸਪੋਰਟ ਮੰਤਰੀ ਵੜਿੰਗ ਨਾਲ ਸਮੱਸਿਆਵਾਂ ਨੂੰ ਲੈ ਕੇ ਕੀਤੀ ਮੁਲਾਕਾਤ

10/15/2021 10:45:13 PM

ਬੁਢਲਾਡਾ (ਮਨਜੀਤ) - ਬੁਢਲਾਡਾ ਹਲਕੇ ਦੇ ਮੁੱਖ ਬੱਸ ਸਟੈਂਡ ਦਾ ਸੁੰਦਰੀਕਰਨ ਕਰਨ ਲਈ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਅੱਜ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਜਿਸ ਵਿਚ ਉਨ੍ਹਾਂ ਨੇ ਹਲਕਾ ਬੁਢਲਾਡਾ ਦੇ ਵੱਖ-ਵੱਖ ਬੰਦ ਪਏ ਰੂਟਾਂ ਨੂੰ ਚਲਾਉਣ ਦੇ ਨਾਲ-ਨਾਲ ਵੱਖ-ਵੱਖ ਪਿੰਡਾਂ ਨੂੰ ਨਵੇਂ ਰੂਟ ਚਲਾਉਣ ਦੀ ਲਿਖਤੀ ਮੰਗ ਪੱਤਰ ਦਿੱਤਾ। ਨਾਲ ਹੀ ਨਵੀਆਂ ਏ.ਸੀ ਬੱਸਾਂ ਬੁਢਲਾਡਾ ਡਿਪੂ ਨੂੰ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਬੀਬੀ ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਨੂੰ ਜੋ ਵੀ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ।

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ


ਉਸ ਪ੍ਰਤੀ ਟਰਾਂਸਪੋਰਟ ਮੰਤਰੀ ਨੇ ਵਿਸ਼ਵਾਸ਼ ਦਿਵਾਇਆ ਕਿ ਪਹਿਲ ਦੇ ਅਧਾਰ ਤੇ ਇਹ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ ਤੇ ਨਾਲ ਹੀ 20 ਲੱਖ ਰੁਪਏ ਬੁਢਲਾਡਾ ਬੱਸ ਸਟੈਂਡ ਨੂੰ ਸੁੰਦਰੀਕਰਨ ਲਈ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਸੰਬੰਧੀ ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਚਰਨਜੀਤ ਸਿੰਘ ਗੋਰਖਨਾਥ ਤੇ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਪ੍ਰਧਾਨ ਸਰਪੰਚ ਜਸਵੀਰ ਸਿੰਘ ਨੇ ਕਿਹਾ ਕਿ ਬੀਬੀ ਭੱਟੀ ਨੇ ਬੱਸ ਸਟੈਂਡ, ਨਵੇਂ ਰੂਟ ਚਾਲੂ ਕਰਨੇ ਅਤੇ ਪੁਰਾਣੇ ਰੂਟਾਂ ਨੂੰ ਮੁੜ ਚਾਲੂ ਕਰਨ ਦੇ ਕੀਤੇ ਜਾ ਰਹੇ ਉਪਰਾਲੇ ਦੀ ਜਿਨ੍ਹੀ ਸਲਾਂਘਾ ਕੀਤੀ ਜਾਵੇ। ਉਨ੍ਹੀ ਹੀ ਥੌੜ੍ਹੀ ਹੈ ਕਿਉਂਕਿ ਇਹ ਸਮੁੱਚੇ ਮਸਲੇ ਸਰਬ-ਸਾਂਝੇ ਅਤੇ ਲੋਕ ਹਿੱਤਾਂ ਨਾਲ ਜੁੜੇ ਹਨ। ਇਸ ਮੌਕੇ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਸਰਪੰਚ ਰਾਜਵੀਰ ਸਿੰਘ ਕੁਲਰੀਆਂ ਵੀ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News