ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਦੀ ਬਜਾਏ ਕਾਂਗਰਸ ਨੇ ਧਾਰਮਿਕ ਸਥਾਨਾਂ ਦੀ ਸੇਵਾ ਵੀ ਕੀਤੀ ਖਤਮ : ਬੀਬੀ ਬਾਦਲ

08/11/2019 8:23:50 PM

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) ਅੱਜ ਇੱਥੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਈ ਸਮਾਗਮਾਂ 'ਚ ਸ਼ਿਰਕਤ ਕੀਤੀ । ਸ੍ਰੀ ਕ੍ਰਿਸ਼ਨਾਂ ਗਊਸ਼ਾਲਾ ਵਿਖੇ ਗਊੁਆਂ ਨੂੰ ਸਵਾ ਮਣੀ ਪਾਉਣ ਤੋਂ ਬਾਅਦ ਚੋਣਵੇਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਹਰ ਧਾਰਮਿਕ ਅਸਥਾਨ ਦੀ ਬਿਹਤਰੀ ਲਈ ਸੇਵਾ ਦਾ ਕੰਮ ਕੀਤਾ । ਬੇਸ਼ੱਕ ਉਹ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੋਵੇ, ਦੁਰਗਿਆਣਾ ਮੰਦਰ  ਅਤੇ ਹੋਰਨਾਂ ਧਰਮਾਂ ਦੇ ਤੀਰਥ ਸਥਾਨ ਹੋਣ ਪਰ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਦੇ ਕਾਰਜਾਂ ਨੂੰ ਅੱਗੇ ਤੋਰਨ ਦੀ ਬਜਾਏ ਉਨ੍ਹਾਂ ਨੂੰ ਬਰੇਕਾਂ ਹੀ ਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਚੁਗਿਰਦੇ ਦੀ ਸਫਾਈ ਵਾਲੀ ਕੰਪਨੀ ਨੂੰ ਪੇਮੈਂਟ ਹੀ ਨਹੀਂ ਕੀਤੀ ਜਾ ਰਹੀ।

ਸ਼ਹੀਦ ਭਗਤ ਸਿੰਘ ਨਗਰ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਵਾਅਦਾ ਲੋਕਾਂ ਨਾਲ ਕੀਤਾ ਉਸ ਨੂੰ ਪੂਰਾ ਕਰਨ ਦਾ ਯਤਨ ਕੀਤਾ ਪਰ ਕਾਂਗਰਸ ਸਰਕਾਰ ਨੇ ਸੱਤਾ ਹਾਸਲ ਕਰਨ ਲਈ ਝੂਠ ਦਾ ਕੂੜ ਪ੍ਰਚਾਰ ਕੀਤਾ ਜਿਸ ਦੇ ਨਤੀਜੇ ਅੱਜ ਆਪਣੇ ਸਾਹਮਣੇ ਹਨ ਨਾ ਤਾਂ ਨੋਜਵਾਨਾਂ ਨੂੰ ਰੁਜ਼ਗਾਰ ਮਿਲਿਆ ਨਾਂ ਹੀ ਬਜ਼ੁਰਗਾਂ ਨੂੰ 2500/ ਰੁਪਏ ਪੈਨਸ਼ਨ, ਲੜਕੀਆਂ ਨੂੰ 51 ਹਜ਼ਾਰ ਰੁਪਏ ਸਗਨ ਸਕੀਮ ਕੀ ਦੇਣੀਆਂ ਸਨ ਬਲਕਿ ਅਕਾਲੀ-ਭਾਜਪਾ ਸਰਕਾਰ ਦੀਆਂ ਚਲਾਈ ਸਕੀਮ ਬੰਦ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ। ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇਕ ਵੱਡੇ ਰਾਜੇ ਵੱਲੋਂ ਝੂਠ ਦਾ ਸੰਤਾਪ ਭੋਗ ਰਹੇ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਹੀ ਮੁਕਤੀ ਦਿਵਾ ਕੇ ਮੁੜ ਤੋਂ ਵਿਕਾਸ ਦੀਆਂ ਲੀਹਾ ਤੇ ਤੋਰੇਗਾ। ਉਨ੍ਹਾਂ ਸਮੁੱਚੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ 27 ਅਗਸਤ ਨੂੰ ਇਕ-ਇਕ ਪੌਦਾ ਲਗਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਮਾਤਾ ਕਲਰ ਵਾਲੀ ਮੰਦਿਰ ਵਿਖੇ ਤੀਆਂ ਦੇ ਤਿਉਹਾਰ ਚ ਵੀ ਸ਼ਿਰਕਤ ਕੀਤੀ। ਇਸ ਮੌਕੇ ਗਗਨਦੀਪ ਸਿੰਘ ਢਿੱਲੋਂ ਆਡੀਸ਼ਨ ਸੈਕਟਰੀ ਭਾਰਤ ਸਰਕਾਰ, ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ,ਪ੍ਰਧਾਨ ਗੁਰਮੇਲ ਸਿੰਘ, ਯੂਥ ਆਗੂ ਦਵਿੰਦਰ ਸਿੰਘ ਚੱਕ ਅਲੀਸੇਰ, ਭਾਜਪਾ ਆਗੂ ਰਾਕੇਸ਼ ਜੈਨ,ਗਉਸ਼ਾਲਾ ਪ੍ਰਧਾਨ ਅਸ਼ੋਕ ਭੀਖੀ, ਬਿਪਨ ਕੁਮਾਰ, ਲਕਸ਼ਮੀ ਨੇਵਟੀਆਂ, ਐਡਵੋਕੇਟ ਸ਼ੁਸ਼ੀਲ ਬਾਂਸਲ, ਠੇਕੇਦਾਰ ਗੁਰਪਾਲ ਸਿੰੰਘ, ਸ਼ਾਮ ਲਾਲ ਧਲੇਵਾਂ, ਰਜਿੰਦਰ ਬਿੱਟੂ ਚੋਧਰੀ, ਰਘਵੀਰ ਸਿੰਘ ਚਹਿਲ, ਨਗਰ ਕੋਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਪ੍ਰਧਾਨ ਸੁਖਵਿੰਦਰ ਕੋਰ ਸੁੱਖੀ, ਬੀਬੀ ਬਲਵੀਰ ਕੌਰ, ਕੌਂਸਲਰ ਦਿਲਰਾਜ ਸਿੰਘ ਰਾਜੂ, ਜਗਨ ਨਾਥ ਅਗਰਵਾਲ, ਠੇਕੇਦਾਰ ਗੁਰਪਾਲ ਸਿੰਘ, ਕੁਲਦੀਪ ਸ਼ੁਮਾਰ, ਰਾਜਿੰਦਰ ਸਿੰਘ ਝੰਡਾ, ਹਰਮੇਲ ਸਿੰਘ ਕਲੀਪੁਰ, ਬੱਲਮ ਸਿੰਘ ਕਲੀਪੁਰ, ਜੋਗਾ ਸਿੰਘ ਬੋਹਾ, ਸੋਹਣਾ ਸਿੰਘ ਕਲੀਪੁਰ, ਸੁਖਵਿੰਦਰ ਕੌਰ ਸੁੱਖੀ  ਅਤੇ ਸ਼ਹਿਰ ਬੁਢਲਾਡਾ ਦੇ ਐੱਮ.ਸੀ ਸਹਿਬਾਨ ਵੀ ਮੋਜੂਦ ਸਨ।

Karan Kumar

This news is Content Editor Karan Kumar