ਸ਼ਹਿਰ ''ਚੋਂ ਦਿਨ-ਦਿਹਾੜੇ ਮੋਟਰਸਾਈਕਲ ''ਤੇ ਟੰਗਿਆ ਕੈਸ਼ ਬੈਗ ਚੋਰੀ

06/17/2019 5:21:56 PM

ਭਵਾਨੀਗੜ੍ਹ(ਕਾਂਸਲ, ਵਿਕਾਸ) : ਸ਼ਹਿਰ ਵਿਚ ਅੱਜ ਇਕ ਸਾਬਕਾ ਫੌਜੀ ਦਾ ਮੋਟਰਸਾਈਕਲ 'ਤੇ ਟੰਗਿਆ ਨਗਦੀ ਵਾਲਾ ਬੈਗ ਦਿਨ-ਦਿਹਾੜੇ ਚੋਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿਚ 50 ਹਜ਼ਾਰ ਰੁਪਏ ਤੇ ਬੈਂਕ ਦੀ ਕਾਪੀ ਸਮੇਤ ਹੋਰ ਜ਼ਰੂਰੀ ਕਾਗਜ਼ਾਤ ਸਨ। ਇਸ ਸਬੰਧੀ ਪਿੰਡ ਬਾਲਦ ਕਲਾਂ ਵਾਸੀ ਰਿਟਾਇਰਡ ਸੂਬੇਦਾਰ ਛੱਜੂ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਸੰਗਰੂਰ ਰੋਡ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ 'ਚੋਂ 50 ਹਜ਼ਾਰ ਰੁਪਏ ਕਢਵਾ ਕੇ ਲਿਆਇਆ ਸੀ ਤੇ ਪੈਮੇਟ ਨੂੰ ਹੈਂਡ ਬੈਗ ਵਿਚ ਪਾ ਕੇ ਉਹ ਬਾਜ਼ਾਰ ਵਿਚ ਇੱਕ ਕੱਪੜੇ ਦੀ ਦੁਕਾਨ ਅੱਗੇ ਮੋਟਰਸਾਇਕਲ 'ਤੇ ਬੈਗ ਟੰਗ ਕੇ ਖ੍ਰੀਦਦਾਰੀ ਕਰਨ ਲੱਗ ਪਿਆ।

ਇਸੇ ਦੌਰਾਨ ਜਦੋਂ ਉਹ ਕੁੱਝ ਮਿੰਟਾਂ ਬਾਅਦ ਦੁਕਾਨ 'ਚੋਂ ਬਾਹਰ ਆਇਆ ਤਾਂ ਮੋਟਰਸਾਇਕਲ ਤੋਂ ਗਾਇਬ ਹੋਏ ਬੈਗ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਇਸ ਸਬੰਧੀ ਕਾਫੀ ਦੇਖ ਭਾਲ ਕਰਨ 'ਤੇ ਵੀ ਚੋਰੀ ਹੋਏ ਬੈਗ ਬਾਰੇ ਕੋਈ ਸੂਹ ਹੱਥ ਨਾ ਲੱਗ ਸਕੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੱਪੜਿਆਂ ਵਾਲੀ ਦੁਕਾਨ ਦੇ ਸਾਹਮਣੇ ਕਿਸੇ ਹੋਰ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਇਕ ਮੋਟਰਸਾਈਕਲ ਸਵਾਰ 2 ਅਣਪਛਾਤੇ ਬੈਗ ਉਤਾਰ ਕੇ ਰਫੂਚੱਕਰ ਹੁੰਦੇ ਦਿਖਾਈ ਦੇ ਰਹੇ ਹਨ। ਪੁਲਸ ਨੇ ਮੇਨ ਬਾਜ਼ਾਰ ਵਿਚ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਸੀ.ਸੀ.ਟੀ.ਵੀ. ਫੁਟੇਜ ਨੂੰ ਖੰਗਾਲਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


cherry

Content Editor

Related News