ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਕੱਢਿਆ ਫਲੈਗ ਮਾਰਚ

05/16/2019 10:52:41 AM

ਭਵਾਨੀਗੜ੍ਹ(ਵਿਕਾਸ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਸੁਖਰਾਜ ਸਿੰਘ ਡੀ.ਐੱਸ.ਪੀ. ਭਵਾਨੀਗੜ੍ਹ ਦੀ ਅਗਵਾਈ ਵਿਚ ਥਾਣਾ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਐਸ.ਆਈ ਗੀਤਾ ਰਾਣੀ ਚੌਕੀ ਇੰਚਾਰਜ ਚੰਨੋ ਦੀ ਨਿਗਰਾਨੀ ਹੇਠ ਪੰਜਾਬ ਪੁਲਸ ਅਤੇ ਸੀ.ਆਰ.ਪੀ.ਐਫ. ਦੀਆਂ ਟੁੱਕੜੀਆਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ।

ਇਸ ਮੌਕੇ ਐਸ.ਆਈ ਗੀਤਾ ਰਾਣੀ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਫਲੈਗ ਮਾਰਚ ਦੀ ਸ਼ੁਰੂਆਤ ਥਾਣਾ ਭਵਾਨੀਗੜ੍ਹ ਤੋਂ ਕੀਤੀ ਗਈ ਜੋ ਇਲਾਕੇ ਦੇ ਪਿੰਡ ਬਾਲਦ, ਕੋਠੀ, ਮਾਝੀ, ਮਾਝਾ, ਬੀਬੜ, ਡੱਲੇਵਾਲ, ਭੜ੍ਹੋ, ਨੂਰਪੁਰਾ, ਭਰਾਜ, ਕਾਲਾਝਾੜ, ਫੁੰਮਣਵਾਲ, ਚੰਨੋ, ਘਰਾਚੋਂ ਆਦਿ 'ਚੋਂ ਹੁੰਦਾ ਹੋਇਆ ਵਾਪਸ ਭਵਾਨੀਗੜ੍ਹ ਪਹੁੰਚਿਆ। ਉਨ੍ਹਾਂ ਦੱਸਿਆ ਕਿ ਫਲੈਗ ਮਾਰਚ ਕੱਢਣ ਦਾ ਮੁੱਖ ਮਕਸਦ ਚੋਣਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚੋਂ ਕਿਸੇ ਤਰ੍ਹਾਂ ਦੇ ਡਰ ਦੀ ਭਾਵਨਾ ਨੂੰ ਦੂਰ ਕਰਨਾ ਹੈ ਤੇ ਇਲਾਕੇ ਅੰਦਰ ਅਮਨ ਸ਼ਾਂਤੀ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਨਾਲ ਬਰਕਰਾਰ ਰੱਖਣਾ ਵੀ ਹੈ। ਗੀਤਾ ਰਾਣੀ ਨੇ ਅਪੀਲ ਕੀਤੀ ਕਿ ਚੋਣਾਂ ਵਿਚ ਵੋਟਰ ਬਿਨਾਂ ਕਿਸੇ ਡਰ ਤੋਂ ਨਿਧੜਕ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਚੋਣਾਂ 'ਚ ਪੁਲਸ ਸ਼ਾਂਤੀ ਲਈ ਵਚਨਵੱਧ ਹੈ ਤੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।

cherry

This news is Content Editor cherry