ਡੇਰੇ ''ਚੋਂ 4 ਅਣਪਛਾਤੇ ਲੁਟੇਰੇ 42 ਹਜ਼ਾਰ ਦੀ ਨਗਦੀ ਲੁੱਟ ਕੇ ਹੋਏ ਫਰਾਰ

09/19/2019 12:14:32 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਰਾਤ ਲੁਟੇਰਾ ਗਿਰੋਹ ਵੱਲੋਂ ਭਵਾਨੀਗੜ੍ਹ-ਸੁਨਾਮ ਮੁੱਖ ਸੜਕ 'ਤੇ ਸਥਿਤ ਬਾਬਾ ਸਾਹਿਬ ਦਾਸ (ਬਾਬਾ ਟੱਲਾ) ਦੇ ਡੇਰੇ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਡੇਰੇ ਵਿਚੋਂ 42 ਹਜਾਰ ਰੁਪਏ ਦੇ ਕਰੀਬ ਦੀ ਨਗਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਲੁਟੇਰਿਆਂ ਨੇ ਡੇਰੇ ਵਿਚ ਆਰਾਮ ਕਰ ਰਹੇ ਵੈਦ ਦੇ ਸਿਰ ਵਿਚ ਕੁਹਾੜੀ ਨਾਲ ਵਾਰ ਕਰਕੇ ਉਸ ਨੂੰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁਖੀ ਠਾਕੂਰ ਦਾਸ ਪੁੱਤਰ ਸੇਵਾ ਦਾਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਡੇਰੇ ਵਿਚ ਦਾਖਲ ਹੋਏ 4 ਅਣਪਛਾਤੇ ਲੁਟੇਰਿਆਂ ਨੇ ਡੇਰੇ ਦੇ ਬਰਾਂਡੇ ਵਿਚ ਆਰਾਮ ਕਰ ਰਹੇ ਇਕ ਵੈਦ ਗੁਰਜੰਟ ਸਿੰਘ ਵਾਸੀ ਹਿਆਣਾ ਖੁਰਦ, ਜੋ ਕਿ ਡੇਰੇ ਵਿਚ ਹਰ ਵੀਰਵਾਰ ਨੂੰ ਦਵਾਈਆਂ ਦੇਣ ਲਈ ਆਉਣ ਕਾਰਨ ਬੁੱਧਵਾਰ ਦੀ ਰਾਤ ਨੂੰ ਆ ਕੇ ਇਥੇ ਠਹਿਰਦਾ ਹੈ, ਦੇ ਸਿਰ ਵਿਚ ਪੁੱਠੀ ਕੁਹਾੜੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਜਦੋਂ ਦੂਜੀ ਵਾਰ ਲੁਟੇਰਿਆਂ ਨੇ ਉਸ ਦੇ ਸਿਰ ਵਿਚ ਫਿਰ ਪੁੱਠੀ ਕੁਹਾੜੀ ਮਾਰਨੀ ਚਾਹੀ ਤਾਂ ਉਸ ਵੱਲੋਂ ਆਪਣੇ ਬਚਾਅ ਲਈ ਆਪਣੀ ਬਾਹ ਅੱਗੇ ਕੀਤੀ ਤਾਂ ਦੂਜੀ ਵਾਰੀ ਪੁੱਠੀ ਕੁਹਾੜੀ ਉਸ ਦੀ ਬਾਹ 'ਤੇ ਵੱਜ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਤੋਂ ਬਾਅਦ ਲੇਟਰਿਆਂ ਨੇ ਡੇਰੇ ਦੇ ਇਕ ਕਮਰੇ ਵਿਚ ਸੁੱਤੇ ਪਏ ਡੇਰਾ ਮੁਖੀ ਠਾਕੂਰ ਦਾਸ ਨੂੰ ਜਗਾ ਕੇ ਦਰਵਾਜਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਡੇਰਾ ਮੁਖੀ ਨੇ ਡਰ ਕਾਰਨ ਦੂਜੇ ਕਮਰੇ ਵਿਚ ਲੁੱਕ ਕੇ ਆਪਣੀ ਜਾਨ ਬਚਾਈ।  ਫਿਰ ਲੁਟੇਰੇ ਨੇ ਇਕ ਖਿੜਕੀ ਨੂੰ ਤੋੜ ਕੇ ਡੇਰਾ ਮੁਖੀ ਦੇ ਕਮਰੇ ਅੰਦਰ ਦਾਖਲ ਹੋ ਕੇ ਅਲਮਾਰੀ ਵਿਚ ਪਈ 42 ਹਜ਼ਾਰ ਰੁਪਏ ਦੀ ਨਗਦੀ ਲੁੱਟੀ ਤੇ ਮੌਕ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਡੇਰਾ ਮੁਖੀ ਵੱਲੋਂ ਪੁਲਸ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਡੀ.ਐਸ.ਪੀ ਭਵਾਨੀਗੜ੍ਹ, ਗੋਬਿੰਦਰ ਸਿੰਘ ਥਾਣਾ ਮੁਖੀ ਭਵਾਨੀਗੜ੍ਹ, ਇੰਸਪੈਕਟਰ ਗੁਰਿੰਦਰ ਸਿੰਘ ਬੱਲ ਆਦਿ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਸੰਬੰਧੀ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

cherry

This news is Content Editor cherry