2 ਦਰਜਨ ਨੌਜਵਾਨਾਂ ਨੇ ਕਾਂਗਰਸ ਦਾ ਹੱਥ ਛੱਡ ਕੇ ਅਕਾਲੀ ਦਲ ਬਾਦਲ ਦਾ ਫੜਿਆ ਪੱਲਾ

10/18/2020 4:28:00 PM

ਭਵਾਨੀਗੜ੍ਹ (ਕਾਂਸਲ): ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤ ਰੋਜਾਨਾਂ ਵਿਗੜਦੀ ਜਾ ਰਹੀ ਹੈ ਅਤੇ ਸੂਬੇ ਦੀ ਕਾਂਗਰਸ ਸਰਕਾਰ ਵਿਗੜਦੇ ਹਾਲਤਾਂ ਨੂੰ ਸੰਭਾਲਣ ਲਈ ਪੂਰੀ ਫੇਲ ਸਿੱਧ ਹੋਣ ਕਾਰਨ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਇਸ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸ਼ਹਿਰ ਦੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਕਰੀਬ 2 ਦਰਜਨ ਦੇ ਕਰੀਬ ਨੌਜਵਾਨਾਂ ਨੂੰ ਸਨਮਾਨਿਤ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ।

ਬਾਬੂ ਗਰਗ ਨੇ ਕਿਹਾ ਕਿ ਅੱਜ ਪੰਜਾਬ 'ਚ ਸ਼ਰੇਆਮ ਗੁੰਡਾ ਅਨਸਰਾਂ ਵਲੋਂ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਲੁਟੇਰਾਂ ਗਿਰੋਹਾਂ ਵਲੋਂ ਈ.ਡੀ, ਵਿਜੀਲੈਂਸ ਅਤੇ ਹੋਰ ਸਰਕਾਰੀ ਅਧਿਕਾਰੀਆਂ ਦਾ ਭੇਸ ਧਾਰ ਕੇ ਅਤੇ ਪੁਲਸ ਦੀਆਂ ਵਰਦੀਆਂ ਪਾ ਕੇ ਨਕਲੀ ਟੀਮਾਂ ਦੇ ਰੂਪ 'ਚ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਕੇ ਖੁੱਲ੍ਹੇਆਮ ਲੁੱਟ ਕਸੁੱਟ ਕੀਤੇ ਜਾਣ ਦੀਆਂ ਅਪਰਾਧਿਕ ਘਟਨਾਵਾਂ 'ਚ ਆਏ ਦਿਨ ਵਾਧਾ ਹੋਣ ਕਾਰਨ ਸੂਬੇ ਦੀ ਜਨਤਾਂ 'ਚ ਭਾਰੀ ਡਰ ਅਤੇ ਖੋਫ ਦਾ ਮਹੋਲ ਹੈ। ਜਿਸ ਕਰਕੇ ਸੂਬੇ ਦੀ ਜਨਤਾਂ ਹੁਣ ਕਾਂਗਰਸ ਦੇ ਰਾਜ 'ਚ ਖੁੱਦ ਨੂੰ ਮਹਿਫੂਜ ਨਹੀਂ ਸਮਝ ਰਹੀ। ਇਸ ਮੌਕੇ ਬਾਬੂ ਗਰਗ ਨੇ ਅਤਿਵਾਦ ਦੇ ਕਾਲੇ ਦਿਨਾਂ 'ਚ ਅਤਿਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰਿਆਂ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ ਬੀਤੇ ਦਿਨੀ ਗੁੰਡਾ ਅਨਸਰਾਂ ਵੱਲੋਂ ਉਸ ਦੇ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਲਈ ਸਰਕਾਰ ਦੀ ਸਖ਼ਤ ਸਬਦਾਂ 'ਚ ਨਿਖੇਧੀ ਕੀਤੀ।

ਬਾਬੂ ਗਰਗ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਨੌਜਵਾਨ ਵਰਗ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਘਰ ਘਰ ਨੌਕਰੀ ਅਤੇ ਨੌਜਵਾਨਾਂ ਨਾਲ ਕੀਤੇ ਹੋਰ ਵਾਅਦਿਆਂ ਤੋਂ ਭੱਜ ਕੇ ਕੀਤੀ ਵਾਅਦਾ ਖਿਲਾਫੀ ਕਾਰਨ ਅੱਜ ਸੂਬੇ ਦੇ ਸਮੂਚੇ ਨੌਜਵਾਨ ਵਰਗ 'ਚ ਕਾਂਗਰਸ ਪ੍ਰਤੀ ਭਾਰੀ ਰੋਸ ਹੋਣ ਕਾਰਨ ਨੌਜਵਾਨ ਵਰਗ ਅਕਾਲੀ ਦਲ ਬਾਦਲ ਨਾਲ ਜੁੜ ਰਿਹਾ ਹੈ। ਇਸ ਮੌਕੇ 'ਤੇ ਆਂਚਲ ਗਰਗ, ਮਨਦੀਪ ਸਿੰਘ ਦੀਪੀ ਲਾਡੀ, ਵਿੱਕੀ ਅਤੇ ਰੌਕੀ ਸਮੇਤ ਹੋਰ ਨੌਜਵਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ, ਪਰ ਕਾਂਗਰਸ ਵਲੋਂ ਕੋਈ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਅੱਜ ਸ਼੍ਰੋਮਣੀ ਅਕਾਲੀ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਸਿੰਘ ਰੰਧਾਵਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਰਵਜਿੰਦਰ ਸਿੰਘ ਕਾਕੜਾ ਸਰਕਲ ਪ੍ਰਧਾਨ ਦਿਹਾਤੀ, ਹਰਵਿੰਦਰ ਸਿੰਘ ਕਾਕੜਾ ਜ਼ਿਲਾ ਪ੍ਰਧਾਨ ਕਿਸਾਨ ਸੈਲ, ਰਵਿੰਦਰ ਸਿੰਘ ਠੇਕੇਦਾਰ ਅਤੇ ਕ੍ਰਿਸ਼ਨ ਕੁਮਾਰ ਸਾਬਕਾ ਕੌਂਸਲਰ, ਨਛੱਤਰ ਸਿੰਘ ਭਵਾਨੀਗੜ੍ਹ ਪ੍ਰਧਾਨ ਬੀ.ਸੀ ਵਿੰਗ, ਨਿਰਮਲ ਸਿੰਘ ਭੜ੍ਹੋ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਕਰਨੈਲ ਸਿੰਘ ਸਹੋਤਾ ਤੋਂ ਇਲਾਵਾ ਹੋਰ ਅਕਾਲੀ ਆਗੂ ਹਾਜ਼ਰ ਸਨ।


Shyna

Content Editor

Related News