ਸੂਬੇ ''ਚ 22 ਜ਼ਿਲਿਆਂ ਦੇ ਸਰਕਾਰੀ ਸਕੂਲਾਂ ''ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ

03/06/2020 5:35:56 PM

ਭਵਾਨੀਗੜ (ਵਿਕਾਸ) : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕਦਮ ਚੁੱਕਦਿਆਂ ਭਾਰਤ ਸਰਕਾਰ ਵੱਲੋਂ ਸਮਗਰਾ ਸਿੱਖਿਆ ਸਕੀਮ ਤਹਿਤ ਓਰੀਐਂਟੇਸ਼ਨ ਪ੍ਰੋਗਰਾਮ ਫਾਰ ਟੀਚਰਜ਼ ਆਨ ਸੇਫਟੀ ਐਂਡ ਸਕਿਓਰਿਟੀ ਅਧੀਨ 11 ਕਰੋੜ 35 ਲੱਖ 37 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਦੇ 59,244 ਸੈਕੰਡਰੀ ਅਤੇ 54,293 ਐਲੀਮੈਂਟਰੀ ਅਧਿਆਪਕਾਂ ਲਈ ਕ੍ਰਮਵਾਰ 592.44 ਲੱਖ ਅਤੇ 542.93 ਰੁਪੱਏ ਦਾ ਬਜਟ ਉਪਲੱਬਧ ਕਰਵਾਉਂਦੇ ਹੋਏ ਸੂਬੇ ਦੇ 22 ਜ਼ਿਲਿਆਂ ਲਈ ਕੁੱਲ 1135.37 ਲੱਖ ਰੁਪਏ ਦੀ ਬਜਟ ਰਾਸ਼ੀ ਜਾਰੀ ਕੀਤੀ ਹੈ। ਇਸ ਸਕੀਮ ਅਧੀਨ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਕੈਮਰੇ ਲਾਉਣ ਲਈ ਸਕੂਲਾਂ ਨੂੰ ਤਿੰਨ ਵਰਗਾਂ ਅਤਿ ਨਾਜ਼ੁਕ, ਨਾਜ਼ੁਕ ਅਤੇ ਘੱਟ ਨਾਜ਼ੁਕ 'ਚ ਵੰਡਿਆ ਗਿਆ ਹੈ, ਜਿਸ 'ਚ ਸਰਹੱਦੀ ਖੇਤਰਾਂ ਦੇ ਗ੍ਰਾਮੀਣ ਸਕੂਲਾਂ ਨੂੰ ਅਤਿ ਨਾਜ਼ੁਕ, ਸਿੱਖਿਆ ਪੱਖੋਂ ਪਛੜੇ ਬਲਾਕਾਂ 'ਚ ਪੈਂਦੇ ਸਕੂਲਾਂ, ਕੰਡੀ, ਬੇਟ, ਪਹਾੜੀ ਅਤੇ ਅਰਧ ਪਹਾੜੀ ਖੇਤਰਾਂ 'ਚ ਪੈਂਦੇ ਸਕੂਲਾਂ ਅਤੇ ਆਬਾਦੀ ਤੋਂ ਦੂਰ-ਦੁਰਾਡੇ ਸਕੂਲਾਂ ਨੂੰ ਨਾਜ਼ੁਕ ਜਦੋਂਕਿ ਬਾਕੀ ਬੱਚਦੇ ਸਕੂਲਾਂ ਨੂੰ ਘੱਟ ਨਾਜ਼ੁਕ ਮੰਨਿਆ ਗਿਆ ਹੈ। ਇਸ ਸਕੀਮ ਤਹਿਤ ਅਤਿ ਨਾਜ਼ੁਕ ਵਰਗ ਦੇ ਸਕੂਲਾਂ 'ਚ ਕੈਮਰੇ ਲਾਉਣ ਦਾ ਕੰਮ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।

Baljeet Kaur

This news is Content Editor Baljeet Kaur