ਭਾਰਤੀ ਕਿਸਾਨ ਯੂਨੀਅਨ ਦੀ ਬੁੱਟਰ ਸ਼ਰੀਹ ਵਿਖੇ ਹੋਈ ਮੀਟਿੰਗ

04/26/2018 2:52:55 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ/ ਦਰਦੀ) - ਦਲਿਤਾ ਅਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਪੰਜਾਬ ਵੱਲੋਂ ਲੰਮੇਂ ਸਮੇਂ ਤੋਂ ਜਾਤ ਪਾਤੀ ਸੰਗਲਾਂ 'ਚ ਨੂੜੇ ਦਲਿਤਾ ਤੇ ਭਾਜਪਾਈ ਹਾਕਮਾ ਦੇ ਸੱਜਰੇ ਵਾਰਾਂ ਖਿਲਾਫ 28 ਅਪ੍ਰੈਲ ਨੂੰ ਬਠਿੰਡਾ ਵਿਖੇ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਮਾਰਚ 'ਚ ਵੱਡੀ ਗਿਣਤੀ ਵਿਚ ਲੋਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ। 
ਇਸ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪਿੰਡ ਬੁੱਟਰ ਸ਼ਰੀਹ ਵਿਖੇ ਮੀਟਿੰਗ ਕੀਤੀ। ਇਸ ਸਮੇਂ ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ ਅਤੇ ਹਰਬੰਸ ਸਿੰਘ ਕੋਟਲੀ ਅਬਲੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਰਟਾ ਰਾਹੀ ਐੱਸ. ਸੀ. ਐੱਸ. ਟੀ. ਐਕਟ ਕਮਜ਼ੋਰ ਕਰਕੇ ਰਿਜਰਵੇਸ਼ਨ ਵਿਰੋਧੀ ਮੁਹਿੰਮ ਚਲਾਉਣ ਦੇ ਕਦਮਾਂ ਨੂੰ ਵਾਪਸ ਲਵੇ ਅਤੇ ਸਭਨਾ ਨੂੰ ਸਿੱਖਿਆ ਤੇ ਰੁਜ਼ਗਾਰ ਦੀ ਗਰੰਟੀ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜਜ਼ਮੀਨ ਸੁਧਾਰ ਐਕਟ ਲਾਗੂ ਕਰਨ ਦੀ ਅਪੀਲ ਕੀਤੀ।


Related News