ਭਾਕਿਯੂ (ਏਕਤਾ) ਵੱਲੋਂ ਪ੍ਰੀਪੇਡ ਚਿੱਪ ਵਾਲੇ ਮੀਟਰਾਂ ਦੇ ਵਿਰੋਧ ''ਚ ਪਾਵਰਕਾਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

04/09/2022 3:54:52 PM

ਤਪਾ ਮੰਡੀ (ਸ਼ਾਮ,ਗਰਗ) : ਭਾਕਿਯੂ (ਏਕਤਾ) ਉਗਰਾਹਾਂ ਨੇ ਗੁਰਦੁਆਰਾ ਸਾਹਿਬ,ਨੇੜੇ ਬਾਬਾ ਮੱਠ ਤਪਾ ਵਿਖੇ ਇਕਾਈ ਪ੍ਰਧਾਨ ਰਾਜ ਸਿੰਘ ਸਿਧੂ ਦੀ ਅਗਵਾਈ 'ਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪਿੰਡਾਂ ਅਤੇ ਸ਼ਹਿਰਾਂ ਦੇ ਘਰਾਂ ਦੇ ਪ੍ਰੀਪੇਡ ਚਿੱਪ ਵਾਲੇ ਬਿਜਲੀ ਮੀਟਰ ਲਾਉਣ ਦੀ ਕੋਸ਼ਿਸ ਕੀਤੀ ਗਈ ਤਾਂ ਭਾਕਿਯੂ ਏਕਤਾ ਉਗਰਾਹਾਂ ਦੀ ਜੰਥੇਬੰਦੀ ਕਿਸਾਨ ਉਨ੍ਹਾਂ ਦਾ ਸਖ਼ਤ ਵਿਰੋਧ ਕਰਕੇ ਘਿਰਾਉ ਕਰੇਗੀ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਕਿਸਾਨ ਆਗੂਆਂ ਨੇ ਸ਼ਹਿਰ ਨਿਵਾਸੀਆਂ ਨੂੰ  ਵੀ ਅਪੀਲ ਕੀਤੀ ਕਿ ਉਹ ਜੰਥੇਬੰਦੀ ਦਾ ਸਹਿਯੋਗ ਕਰਨ ਜੇ ਸ਼ਹਿਰੀ ਘਰਾਂ ਦੇ ਪ੍ਰੀਪੇਡ ਚਿੱਪ ਵਾਲੇ ਮੀਟਰ ਲਾਉਣ ਲੱਗੇ ਤਾਂ ਜੰਥੇਬੰਦੀ ਨੂੰ  ਸੂਚਿਤ ਕੀਤਾ ਜਾਵੇ ਤਾਂ ਉਹ ਪਾਵਰਕਾਮ ਦਾ ਸਖ਼ਤ ਵਿਰੋਧ ਕਰਨਗੇ। ਇਸ ਸਮੇਂ ਉਨ੍ਹਾਂ ਚਿੱਪ ਵਾਲੇ ਮੀਟਰ ਲਾਉਣ ਦੇ ਖ਼ਿਲਾਫ਼ ਸਖ਼ਤ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਰਣਜੀਤ ਸਿੰਘ ਠੋਕਾ,ਪਰਮਜੀਤ ਸਿੰਘ ਪੰਧੇਰ, ਲਵਲੀ ਥਿੰਦ,ਜੱਸੀ ਪੰਧੇਰ,ਪੰਮਾ ਪੰਧੇਰ,ਬਿਲੂ ਸਿੰਘ,ਅਜੈਬ ਸਿੰਘ ਦੁੱਧ ਵਾਲਾ,ਮੱਖਣ ਸਿੰਘ ਰੰਧਾਵਾ ਆਦਿ ਕਿਸਾਨਾਂ ਨੇ ਵੀ ਸਰਕਾਰ ਵੱਲੋਂ ਪ੍ਰੀਪੇਡ ਚਿੱਪ ਵਾਲੇ ਮੀਟਰਾਂ ਦੇ ਵਿਰੋਧ 'ਚ ਨਾਅਰੇਬਾਜੀ ਕੀਤੀ ਗਈ |

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News