ਅਕਾਲੀ-ਦਲ ਦਾ ਧਰਮ ਅਤੇ ਰਾਜਨੀਤੀ ਨੂੰ ਬਰਾਬਰ ਰੱਖਣ ਦਾ ਸਿਧਾਂਤ : ਲੌਗੋਵਾਲ

01/29/2020 12:45:58 PM

ਤਪਾ ਮੰਡੀ (ਸ਼ਾਮ, ਗਰਗ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਤਾਜੋਕੇ ਵਿਖੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੂੜਾ ਸੰਬੰਧ ਹੈ। ਭਾਂਵੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਦੀ ਚੋਣ 'ਚੋਂ ਬਾਹਰ ਆ ਗਿਆ ਪਰ ਫਿਰ ਵੀ ਅਕਾਲੀ-ਭਾਜਪਾ ਗਠਜੋੜ ਪਹਿਲਾਂ ਵਾਂਗ ਪੱਕਾ ਹੈ। ਦਿੱਲੀ ਵਿਧਾਨ ਸਭਾ ਚੋਣ ’ਚੋਂ ਉਨ੍ਹਾਂ ਇਸ ਲਈ ਬਾਹਰ ਹੋਣ ਦਾ ਫੈਸਲਾ ਲਿਆ, ਕਿਉਂਕਿ ਨਾਗਰਿਕਤਾ ਸੋਧ ਬਿੱਲ ਹਿੰਦੂ ਅਤੇ ਸਿੱਖ ਧਰਮ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੇ ਨਾਲ-ਨਾਲ ਸ਼੍ਰੋ.ਅ.ਦਲ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਹੈ। ਇਹ ਸਵੀਕਾਰ ਨਾ ਕਰਨ ਕਾਰਨ ਸ਼੍ਰੋ.ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣ ਭਾਜਪਾ ਨਾਲ ਰਲਕੇ ਲੜਨ ਦਾ ਫੈਸਲਾ ਕੀਤਾ।

ਭਾਈ ਲੌਂਗੋਵਾਲ ਨੇ ਇਕ ਪ੍ਰਸ਼ਨ ਦੇ ਉਤਰ ’ਚ ਕਿਹਾ ਕਿ ਲੋਕ ਸਭਾ ’ਚ ਨਾਗਰਿਕਚਾ ਸੋਧ ਬਿੱਲ ਨੂੰ ਉਨ੍ਹਾਂ ਨੇ ਇਸ ਲਈ ਹਮਾਇਤ ਦਿੱਤੀ ਸੀ, ਕਿਉਂਕਿ ਇਹ ਬਿੱਲ ਹਿੰਦੂ-ਸਿੱਖ ਭਾਈਚਾਰੇ ਨੂੰ ਨਾਗਕਿਤਾ ਦੇਣ ਲਈ ਵਚਨਬੰਧ ਹੈ। ਸ਼੍ਰੋਮਣੀ ਅਕਾਲੀ ਦਲ ਬਾਹਰੋਂ ਆਏ ਹਿੰਦੂ-ਸਿੱਖ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਮੰਗ ਕਰਦਾ ਰਿਹਾ ਪਰ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਨਾ ਦੇਣ ਦੇ ਨੁਕਤੇ ਦਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਦਲ ਦਾ ਧਰਮ ਅਤੇ ਰਾਜਨੀਤੀ ਨੂੰ ਬਰਾਬਰ ਰੱਖਣ ਦਾ ਸਿਧਾਂਤ ਹੈ, ਕਿਉਂਕਿ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਰਾਏ ਨੇ ਮੀਰੀ ਅਤੇ ਪੀਰੀ ਨਾਮਕ ਦੋ ਤਲਵਾਰਾਂ ਪਹਿਨੀਆਂ ਸਨ ਅਤੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਸੰਤ ਅਤੇ ਸਿਪਾਹੀ ਦੋਹਾਂ ਦੀ ਭੂਮਿਕਾ ਨਿਭਾਉਂਦੇ ਰਹਿਣ ਅਤੇ ਰਾਜਨੀਤੀ ਨੂੰ ਜ਼ੁਲਮ ਦੇ ਖਿਲਾਫ ਇਸਤੇਮਾਲ ਕਰਨ।ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕੀਤਾ ਅਤੇ ਮੀਰੀ-ਪੀਰੀ ਦਾ ਸਿਧਾਂਤ ਸਿੱਖਾਂ ਨੂੰ ਦਿੱਤਾ ਸੀ, ਜਿਸ ਦੀ ਪਾਲਣਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ। ਇਸ ਮੌਕੇ ਜ਼ਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ, ਹਲਕਾ ਇੰਚਾਰਜ ਭਦੋੜ ਐਡਵੋਕੇਟ ਸਤਨਾਮ ਸਿੰਘ ਰਾਹੀ, ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ, ਸਾਬਕਾ ਪ੍ਰਿਸੀਂਪਲ ਸਕੱਤਰ ਦਰਬਾਰਾ ਸਿੰਘ ਗੁਰੂ ਆਦਿ ਹਾਜ਼ਰ ਸਨ।


rajwinder kaur

Content Editor

Related News