ਭਗਤ ਰਵਿਦਾਸ ਦੇ ਮੰਦਰ ’ਚੋਂ ਚੜਾਵੇ ਵਾਲਾ ਗੋਲਕ ਤੇ ਅਨਾਊਮੈਂਟ ਵਾਲਾ ਸੈਂਟ ਚੋਰੀ

07/08/2020 1:11:46 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਨਰੈਣਗੜ੍ਹ ਵਿਖੇ ਚੋਰ ਗਿਰੋਹ ਵਲੋਂ ਭਗਤ ਰਵਿਦਾਸ ਜੀ ਦੇ ਮੰਦਰ ਵਿਚ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦਿੱਤਾ ਗਿਆ। ਚੋਰ ਗਿਰੋਹ ਦੇ ਲੋਕ ਮੰਦਰ ਦੀ ਗੋਲਕ, ਜਿਸ ਵਿਚ 5 ਤੋਂ 7 ਹਜ਼ਾਰ ਰੁਪਏ ਦੇ ਕਰੀਬ ਦੀ ਨਗਦੀ ਸੀ ਅਤੇ ਅਨਾਊਂਸਮੈਂਟ ਸੈਂਟ ਚੋਰੀ ਕਰਕੇ ਲੈ ਗਏ। ਇਸ ਘਟਨਾ ਦਾ ਪਤਾ ਲੱਗਦੇ ਸਾਰ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਸਰਕਾਰ ਤੇ ਕਿਸਾਨਾਂ ’ਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ‘ਸੋਲਰ ਪੰਪ’

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਰੈਣਗੜ੍ਹ ਦੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਭਗਤ ਰਵਿਦਾਸ ਮੰਦਰ ਦੇ ਸੇਵਾਦਾਰ ਬਲਵੀਰ ਸਿੰਘ ਪੁੱਤਰ ਹਜੂਰਾ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ 5/6 ਜੁਲਾਈ ਦੀ ਦਰਮਿਆਨੀ ਰਾਤ ਚੋਰ ਮੰਦਰ ਦਾ ਗੇਟ ਖੋਲ੍ਹ ਕੇ ਅਤੇ ਮੇਨ ਗੇਟ ਉਪਰ ਲੱਗਿਆ ਸ਼ੀਸ਼ਾ ਤੋੜ ਕੇ ਮੰਦਰ ਅੰਦਰ ਦਾਖਿਲ ਹੋਏ ਸਨ। ਇਸ ਤੋਂ ਬਾਅਦ ਚੋਰ ਮੰਦਰ ਦਾ ਗੋਲਕ, ਜਿਸ ਵਿਚ 5 ਤੋਂ 7 ਹਜ਼ਾਰ ਰੁਪਏ ਦੇ ਕਰੀਬ ਦੀ ਨਗਦੀ ਸੀ ਅਤੇ ਅਨਾਊਸਮੈਂਟ ਵਾਲਾ ਸੈਟ ਚੋਰੀ ਕਰਕੇ ਲੈ ਗਏ ਹਨ। ਪੁਲਸ ਨੇ ਬਲਵੀਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। 

ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’

ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)

rajwinder kaur

This news is Content Editor rajwinder kaur