ਵਿਧਾਇਕ ਬਰਾੜ ਨੇ ਮੁਫਤ ਰਾਸ਼ਨ ਸਮਗਰੀ ਦੀਆਂ ਸੈਂਕੜੇ ਕਿੱਟਾਂ ਨੂੰ ਘਰੋ ਘਰ ਭੇਜਿਆ

03/27/2020 3:29:54 PM

ਬਾਘਾ ਪੁਰਾਣਾ (ਰਾਕੇਸ਼): ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਮਹਿੰਦਰਾ ਪੈਲੇਸ ਤੋਂ ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਬਾਂਸਲ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾਵਾਂ ਨੂੰ ਗਰੀਬ ਲੋੜਵੰਦ ਦਿਹਾੜੀਦਾਰ ਪਰਿਵਾਰਾਂ ਨੂੰ ਮੁਫਤ ਘਰੇਲੂ ਰਾਸ਼ਨ ਸਮੱਗਰੀ ਦੀਆਂ ਸੈਂਕੜੇ ਕਿੱਟਾ ਵੰਡਣ ਲਈ ਰਵਾਨਾ ਕਰਨ ਉਪਰੰਤ ਕਿਹਾ ਕਿ ਸੰਸਥਾ ਵਲੋਂ ਆਪਣੀਆਂ ਜੇਬਾਂ 'ਚੋਂ ਇਕੱਠੀ ਕਰਕੇ ਕਰੀਬ 10 ਲੱਖ ਰੁਪਏ ਦੀ ਰਾਸ਼ੀ ਨਾਲ ਇਕ ਮਹਾਨ ਸੇਵਾ ਕੀਤੀ ਗਈ ਹੈ। ਇਸ ਤੋਂ ਵੱਡੀ ਹੋਰ ਕੋਈ ਮਿਸਾਲ ਨਹੀਂ ਹੈ। ਵਿਧਾਇਕ ਨੇ ਕਿਹਾ ਕਿ ਐੱਸ.ਡੀ.ਐੱਮ, ਤਹਿਸੀਲਦਾਰ, ਡੀ.ਐੱਸ.ਪੀ. ਅਤੇ ਥਾਣਾ ਮੁਖੀ 24 ਘੰਟੇ ਆਪਣੀ ਸੇਵਾ ਨਿਭਾਅ ਰਹੇ ਹਨ ਅਤੇ ਲੋਕਾਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਤਤਪਰ ਹਨ। ਇਸ ਮੁਸ਼ਕਲ ਘੜੀ ਦੌਰਾਨ ਹਰ ਸੇਵਾ ਸੰਸਥਾ ਵੱਧ ਚੜ੍ਹ ਕੇ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਹੋਰ ਰਾਸ਼ਨ ਸਮੱਗਰੀ ਸਰਕਾਰ ਵਲੋਂ ਆ ਜਾਵੇਗੀ ਉਹ ਵੀ ਘਰ-ਘਰ ਪਹੁੰਚਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਸਾਰਾ ਦੇਸ਼ ਇਕ ਜੰਗ ਲੜ ਰਿਹਾ ਹੈ, ਜਿਸ 'ਚ ਸਾਰਾ ਦੇਸ਼ ਤੰਦਰੁਸਤ ਹੋ ਕੇ ਨਿਕਲੇਗਾ, ਕਿਉਂਕਿ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਲੋਕ ਹਿੱਤਾਂ ਲਈ ਸਖਤ  ਫੈਸਲਾ ਲਿਆ ਗਿਆ ਹੈ। ਉਸ ਨੂੰ ਲੋਕਾਂ ਨੇ ਪੂਰਾ ਸਮਰਥਨ ਦਿੰਦਿਆਂ ਕਿਸੇ ਚੀਜ਼ ਦੀ ਕੋਈ ਪਰਵਾਹ ਨਾ ਕਰਦਿਆਂ ਕੋਈ ਚਿੰਤਾ ਨਹੀਂ ਮੰਨੀ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਮੁੱਖ ਮੰਤਰੀ ਰਲੀਫ ਫੰਡ 'ਚ ਇਕ ਮਹੀਨੇ ਦੀ ਤਨਖਾਹ ਦੇ ਦਿੱਤੀ ਹੈ ਇਸ ਲਈ ਹਰ ਵਿਅਕਤੀ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਪ੍ਰਧਾਨ ਵਿਜੇ ਬਾਂਸਲ ਨੇ ਕਿਹਾ ਕਿ ਜੋ ਰਾਸ਼ਨ ਸਮੱਗਰੀ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਉਹ ਲੋੜਵੰਦਾਂ ਨੂੰ ਦੇਣ ਲਈ ਸਿਰਫ ਪ੍ਰਸ਼ਾਸਨ ਨੂੰ ਸੌਂਪੀਆਂ ਜਾਂਦੀਆਂ ਹਨ ਜੋ ਪੰਚਾ ਸਰਪੰਚਾ, ਕੋਸਲਰਾਂ ਦੀ ਮਦਦ ਨਾਲ ਸਹੀ ਲੋਕਾਂ ਤੱਕ ਪਹੰਚਾ ਰਹੇ ਹਨ, ਜਿਨ੍ਹਾਂ ਤੇ ਸੰਸਥਾ ਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਹੈ।  ਇਸ ਮੌਕੇ ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਸ਼ੁਭਾਸ਼ ਗੋਇਲ, ਬਿੱਟੂ ਮਿੱਤਲ, ਅਸ਼ੋਕ ਗਰਗ, ਦੀਪਕ ਬਾਂਸਲ, ਪਵਨ ਗੋਇਲ, ਸੰਦੀਪ ਠੰਡੂ  ਅਤੇ ਹੋਰਨਾ ਸੰਸਥਾਵਾ ਨੇ ਹਿੱਸਾ ਲਿਆ।


Shyna

Content Editor

Related News