ਸਮਾਰਟ ਰਾਸ਼ਨ ਕਾਰਡ ਰਾਹੀਂ ਕੋਈ ਵੀ ਲਾਭਪਾਤਰੀ ਕਿਸੇ ਵੀ ਡਿਪੂ ਤੋਂ ਬਿਨਾ ਭੇਦਭਾਵ ਰਾਸ਼ਨ ਲੈ ਸਕਦਾ ਹੈ-ਆਵਲਾ

09/12/2020 5:56:41 PM

ਜਲਾਲਾਬਾਦ (ਸੇਤੀਆ,ਸੁਮਿਤ) - ਪੰਜਾਬ ਸਰਕਾਰ ਵਲੋਂ ਸ਼ਨੀਵਾਰ ਨੂੰ ਸੂਬੇ 'ਚ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ ਅਤੇ ਇਸੇ ਕੜੀ ਦੇ ਤਹਿਤ ਸ਼ਹਿਰ ਦੇ ਨਗਰ ਕੌਂਸਲ ਦਫਤਰ ਵਿਖੇ ਵਿਧਾਇਕ ਰਮਿੰਦਰ ਆਵਲਾ ਨੇ ਵੀ ਰਾਸ਼ਨ ਹਾਸਲ ਕਰਨ ਵਾਲੇ ਲਾਭਪਾਤਰੀਆਂ ਸਮਾਰਟ ਰਾਸ਼ਨ ਕਾਰਡ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਸੂਬਾ ਸਿੰਘ, ਡੀ.ਐਫ.ਐਸ.ਓ. ਮੈਡਮ ਵੰਦਨਾ ਕੰਬੋਜ਼, ਏ.ਐਫ.ਐਸ.ਓ. ਚਰਨਜੀਤ ਸਿੰਘ, ਇੰਸਪੈਕਟਰ ਹੀਰਾ ਲਾਲ, ਰਜਿੰਦਰਪਾਲ, ਛਿੰਦਰਪਾਲ, ਸੁਨੀਲ ਗੁੰਬਰ, ਰਾਜਵਿੰਦਰ ਪਾਲ, ਮਹਿੰਦਰਪਾਲ ਤੋਂ ਇਲਾਵਾ ਵਿਕਾਸਦੀਪ ਚੌਧਰੀ, ਵਿਨੋਦ ਮਿੱਡਾ,  ਵਿੱਕੀ ਧਵਨ, ਬਿੱਟੂ ਸੇਤੀਆ, ਦਫਤਰ ਇੰਚਾਰਜ ਪ੍ਰਦੀਪ ਧਵਨ, ਕੁਲਦੀਪ ਧਵਨ, ਰਾਜ ਬਖਸ਼ ਕੰਬੋਜ, ਬੂੜ ਚੰਦ ਬਿੰਦਰਾ, ਡਿਪੂ ਯੂਨੀਅਨ ਦੇ ਸੂਬਾ ਸੈਕਟਰੀ ਰਜਨੀਸ਼ ਕੁਮਾਰ ਰਵੀ ਮੁਖੀਜਾ, ਪੂਰਨ ਮੱਕੜ, ਸੋਨੂੰ ਕੰਧਾਰੀ ਮੌਜੂਦ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਵਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਗਈ ਤੇ ਇਸ ਸਮਾਰਟ ਰਾਸ਼ਨ ਕਾਰਡ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਅੰਦਰ ਲਗਭਗ 48 ਹਜਾਰ ਦੇ ਕਰੀਬ ਲੋਕਾਂ ਦੇ ਸਮਾਰਟ ਰਾਸ਼ਨ ਕਾਰਡ ਬਣੇ ਹਨ। ਜਿੰਨ੍ਹਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਇਸ ਕਾਰਡ ਦਾ ਫਾਇਦਾ ਇਹ ਹੋਵੇਗਾ ਕਿ ਰਾਸ਼ਨ ਲਾਭਪਾਤਰੀ ਨੂੰ ਪਹਿਲਾ ਜਿਸ ਡਿਪੂ ਦਾ ਕਾਰਡ ਬਣਿਆ ਹੁੰਦਾ ਸੀ ਉਸ ਡਿਪੂ ਤੋਂ ਰਾਸ਼ਨ ਮਿਲਦਾ ਸੀ ਪਰ ਹੁਣ ਇਸ ਸਮਾਰਟ ਰਾਸ਼ਨ ਕਾਰਡ ਨਾਲ ਲਾਭਪਾਤਰੀ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕਦਾ ਹੈ ਅਤੇ ਖਾਸਕਰ ਪਾਰਟੀ ਬਾਜ਼ੀ ਤੋਂ ਉਪਰ ਉÎਠ ਕੇ ਕਾਰਡ ਬਣਾਏ ਗਏ ਹਨ ਅਤੇ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਜੋ ਪਰਿਵਾਰ ਕਾਰਡਾਂ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਦੇ ਕਾਰਡ ਵੀ ਬਣਾਏ ਜਾਣਗੇ। ਉਧਰ ਫੂਡ ਸਪਲਾਈ ਦੇ ਅਧਿਕਾਰੀ ਮੈਡਮ ਵੰਦਨਾ ਕੰਬੋਜ਼ ਨੇ ਦੱਸਿਆ ਕਿ ਸਮਾਰਟ ਕਾਰਡ ਚੰਡੀਗੜ੍ਹ ਤੋਂ ਬਣ ਕੇ ਆ ਰਹੇ ਹਨ ਅਤੇ ਜਲਦੀ ਹੀ ਸਾਰੇ ਲਾਭਪਾਤਰੀਆਂ ਨੂੰ ਕਾਰਡ ਦਿੱਤੇ ਜਾਣਗੇ ਅਤੇ ਕਿਸੇ ਨੂੰ ਵੀ ਜਲਦਬਾਜੀ ਕਰਨ ਦੀ ਜਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਕਾਰਡਾਂ ਰਾਹੀਂ ਵਿਧਾਇਕ ਰਮਿੰਦਰ ਆਵਲਾ ਨੇ ਸ਼ੁਰੂਆਤ ਕੀਤੀ ਹੈ ਤੇ ਲਾਭਪਾਤਰੀਆਂ ਨੂੰ ਰਾਸ਼ਨ ਵੀ ਵੰਡਿਆ ਗਿਆ ਹੈ ਅਤੇ ਭਵਿੱਖ 'ਚ ਰਾਸ਼ਨ ਦੀ ਵੰਡ ਪ੍ਰਣਾਲੀ 'ਚ ਤੇਜੀ ਲਿਆਂਦੀ ਜਾਵੇਗੀ।

 

Harinder Kaur

This news is Content Editor Harinder Kaur