ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਲਾਇਆ ਜਾਮ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ 31 ਮਾਰਚ ਤੱਕ ਖੋਲ੍ਹਿਆ

03/20/2022 9:18:56 PM

ਫਰੀਦਕੋਟ (ਜਗਤਾਰ ਦੋਸਾਂਝ) : ਪਿਛਲੇ ਕਰੀਬ 3 ਮਹੀਨਿਆਂ ਤੋਂ ਚੱਲ ਰਹੇ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੱਜ ਇਕ ਮੀਟਿੰਗ ਰੱਖੀ ਗਈ ਸੀ ਕਿ ਨਵੀਂ ਸਰਕਾਰ ਨੂੰ ਕੋਈ ਅਲਟੀਮੇਟਮ ਦਿੱਤਾ ਜਾਵੇ ਪਰ ਉਥੇ ਪਹੁੰਚੀਆਂ ਸੰਗਤਾਂ ਦੇ ਕਹਿਣ ਮੁਤਾਬਕ ਮੋਰਚੇ ਦੇ ਬਿਲਕੁੱਲ ਸਾਹਮਣੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਕਰੀਬ 2 ਢਾਈ ਘੰਟੇ ਬਾਅਦ ਫਰੀਦਕੋਟ ਦੇ ਏ. ਡੀ. ਸੀ. ਪਰਮਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮੋਰਚੇ ਦੇ ਆਗੂਆਂ ਅਤੇ ਸੰਗਤਾਂ ਨਾਲ ਮੀਟਿੰਗ ਕੀਤੀ ਤੇ 31 ਮਾਰਚ ਤੱਕ ਕਰੀਬ 10 ਦਿਨਾਂ 'ਚ ਸਰਕਾਰ ਤੱਕ ਉਨ੍ਹਾਂ ਦਾ ਮੈਸੇਜ ਪਹੁੰਚਾ ਕੇ ਇਸ ਮਸਲੇ ਦਾ ਹੱਲ ਕੱਢਣ ਦੀ ਬੇਨਤੀ ਕੀਤੀ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਮੌਕੇ ਲੰਮੀ ਵਿਚਾਰ ਚਰਚਾ ਤੋਂ ਬਾਅਦ ਸੰਗਤਾਂ ਨੇ 31 ਮਾਰਚ ਤੱਕ ਇਹ ਜਾਮ ਖੋਲ੍ਹ ਦੇਣ ਦਾ ਫੈਸਲਾ ਲਿਆ ਅਤੇ ਨਾਲ ਚਿਤਾਵਨੀ ਵੀ ਦਿੱਤੀ ਕਿ ਜੇਕਰ 31 ਮਾਰਚ ਤੱਕ ਇਨਸਾਫ਼ ਨਾ ਮਿਲਿਆ ਤਾਂ ਹੋਰ ਤਿੱਖਾ ਸੰਘਰਸ਼ ਕਰਕੇ ਇਸ ਰੋਡ ਨੂੰ ਪੱਕੇ ਤੌਰ 'ਤੇ ਜਾਮ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ


Manoj

Content Editor

Related News