ਸ਼ਹਿਰ ਦੀਆਂ ਬਿਊਟੀ ਕੁਈਨਜ਼ ਆਪਣੇ ਪੱਧਰ ''ਤੇ ਕਰ ਰਹੀਆਂ ਲੋਕਾਂ ਦੀ ਮਦਦ

05/19/2020 4:41:24 PM

ਲੁਧਿਆਣਾ (ਮੀਨੂ) : ਅਜੇ ਲਾਕਡਾਊਨ 31 ਮਈ ਤੱਕ ਅੱਗੇ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਖੁਦ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਕਈ ਸਾਵਧਾਨੀਆਂ ਦੀ ਲੋੜ ਰਹੇਗੀ। ਸ਼ਹਿਰ ਦੀ ਬਿਊਟੀ ਕੁਈਨਜ਼ ਔਰਤਾਂ ਵੀ ਜਿੱਥੇ ਆਨਲਾਈਨ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ, ਨਾਲ ਹੀ ਲੋੜਵੰਦਾਂ ਦੀ ਆਪਣੇ ਪੱਧਰ 'ਤੇ ਮਦਦ ਵੀ ਕਰ ਰਹੀਆਂ ਹਨ। ਦੂਜਿਆਂ ਦੀ ਮਦਦ ਕਰਨ ਲਈ ਹਰ ਪਲ ਤਿਆਰ ਹੈ। ਸੁਖਵਿੰਦਰ ਕੌਰ ਕਹਿੰਦੇ ਹਨ ਜੇਕਰ ਸੱਜੇ ਹੱਥ ਨਾਲ ਦਾਨ ਕਰੀਏ ਤਾਂ ਖੱਬੇ ਹੱਥ ਨੂੰ ਵੀ ਪਤਾ ਨਾ ਲੱਗੇ ਕਿ ਤੁਸੀਂ ਕਿਸੇ ਦੀ ਮਦਦ ਕੀਤੀ ਹੈ।

ਸ਼ਹਿਰ ਦੀ ਬਿਊਟੀ ਕੁਈਨ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਲਾਕਡਾਊਨ ਵਿਚ ਵੀ ਜਦੋਂ ਉਨ੍ਹਾਂ ਨਾਲ ਦੂਜਿਆਂ ਨੇ ਮਦਦ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਤਾਂ ਵਾਹਿਗੁਰੂ ਹੀ ਕਰਵਾ ਰਿਹਾ ਹੈ। ਸੁਖਵਿੰਦਰ ਕੌਰ ਕਹਿੰਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਉਹ ਇਹ ਸਮਾਜਿਕ ਕਾਰਜ ਖੁਦ ਦੀ ਤਸੱਲੀ ਲਈ ਕਰਦੀ ਹੈ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਹੈ ਤਾਂ ਉਹ ਦÎੂਜਿਆਂ ਦੀ ਮਦਦ ਨਹੀ ਪਿੱਛੇ ਕਿਉਂ ਰਹੇ। ਇਸ ਲਾਕਡਾਊਨ ਵਿਚ ਵੀ ਉਨ੍ਹਾਂ ਨੇ ਤਹਿਦਿਲੋਂ ਹਰ ਲੋੜਵੰਦ ਦੀ ਮਦਦ ਕੀਤੀ ਹੈ।

ਇਹ ਵੀ ਪੜ੍ਹੋ : ਐੱਲ. ਪੀ. ਯੂ. ਦੇ ਵਿਗਿਆਨੀਆਂ ਨੇ ਕੋਵਿਡ-19 ਦਾ ਪਤਾ ਲਗਾਉਣ ਲਈ ਵਿਕਸਿਤ ਕੀਤਾ ਸਾਫਟਵੇਅਰ     

ਸਟੇਅ ਅਲਰਟ ਐਂਡ ਸਟੇਅ ਸੇਫ ਦਾ ਦਿੱਤਾ ਸੁਨੇਹਾ
ਬਿਊਟੀ ਪੇਜੈਂਟ ਵਿਚ ਕਈ ਬਿਊਟੀ ਐਵਾਰਡ ਆਪਣੇ ਨਾਂ ਕਰ ਚੁੱਕੀ ਸਲੋਨੀ ਅਰੋੜਾ ਨੇ ਇੰਸਟਾਗ੍ਰਾਮ ਅਤੇ ਫੇਸਬੁਕ ਅਕਾਊਂਟ 'ਤੇ 'ਸਟੇਅ ਅਲਰਟ ਅਤੇ ਸਟੇਅ ਸੇਫ' ਰਹਿਣ ਦੀਆਂ ਵੀਡੀਓਜ਼ ਅਪਲੋਡ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਮਿਸੇਜ਼ ਇੰਡੀਆ-2019 ਰਹੀ ਸਲੋਨੀ ਇਸ ਲਾਕਡਾਊਨ ਵਿਚ ਕਈ ਲੋੜਵੰਦਾਂ ਦੀ ਮਦਦ ਵੀ ਕਰਦੀ ਰਹੀ ਹੈ। ਉਹ ਕਹਿੰਦੀ ਹੈ ਕਿ ਕੋਰੋਨਾ ਦੀ ਲੜਾਈ ਵਿਚ ਜਿੱਤਣ ਲਈ ਜ਼ਰੂਰੀ ਹੈ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ। ਘਰੋਂ ਜੇਕਰ ਬੇਹੱਦ ਜ਼ਰੂਰੀ ਹੋਵੇ ਤਾਂ ਹੀ ਨਿਕਲਣਾ ਅਤੇ ਬਾਹਰ ਨਿਕਲਦੇ ਸਮੇਂ ਮਾਸਕ ਅਤੇ ਹੱਥਾਂ ਵਿਚ ਦਸਤਾਨੇ ਪਹਿਨ ਕੇ ਹੀ ਨਿਕਲਣਾ ਹੈ। ਉਹ ਕਹਿੰਦੀ ਹੈ ਕਿ ਜੇਕਰ ਸਾਰੇ ਜਾਗਰੂਕ ਹੋ ਕੇ ਆਪਣੀਆਂ ਜ਼ਿੰਮੇਦਾਰੀਆਂ ਨੂੰ ਸਮਝਣਗੇ ਤਾਂ ਹੀ ਅਸੀਂ ਕੋਰੋਨਾ ਦੀ ਲੜਾਈ ਜਿੱਤ ਸਕਦੇ ਹਾਂ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, ਕੋਰੋਨਾ ਨੂੰ ਹਰਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ 

ਘਰ ਬੈਠੀਆਂ ਔਰਤਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਦੀ ਫਿਟਨੈੱਸ ਲਈ ਕੀਤਾ ਜਾਗਰੂਕ
ਬਿਊਟੀ ਕੁਈਨ ਰੀਮਾ ਅਰੋੜਾ ਨੇ ਆਪਣੇ ਘਰ ਦੀ ਛੱਤ 'ਤੇ ਇਕ ਨਵੇਂ ਤਰੀਕੇ ਨਾਲ ਫਿਟਨੈੱਸ ਫੰਡੇ ਨੂੰ ਲੈ ਕੇ ਸਰਕਲ ਲਗਾ ਕੇ ਇਕ ਗੇਮ ਤਿਆਰ ਕੀਤੀ ਹੈ, ਜਿਸ ਰਾਹੀਂ ਹਰ ਕੋਈ ਇਸ ਗੇਮ ਨੂੰ ਆਪਣੇ-ਆਪਣੇ ਘਰਾਂ ਦੀਆਂ ਛੱਤਾਂ 'ਤੇ ਮਾਰਕ ਕਰ ਕੇ ਐਂਟਰਟੇਨਮੈਂਟ ਦੇ ਨਾਲ ਫਿਟਨੈੱਸ ਦਾ ਧਿਆਨ ਰੱਖ ਸਕਦੇ ਹਾਂ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੀਆਂ ਮੈਂਬਰ ਔਰਤਾਂ ਦੇ ਗਰੁੱਪ ਅਤੇ ਫੇਸਬੁਕ 'ਤੇ ਵੀ ਸਾਂਝਾ ਕੀਤਾ ਹੈ ਜਿਸ ਨੂੰ ਕਈ ਗਿਣਤੀ ਵਿਚ ਔਰਤਾਂ ਨੇ ਲਾਈਕ ਵੀ ਕੀਤਾ ਹੈ ਅਤੇ ਇਸ ਫਿਟਨੈੱਸ ਫੰਡੇ ਨੂੰ ਅਪਣਾਇਆ ਵੀ ਹੈ।

Anuradha

This news is Content Editor Anuradha