ਹੋਲੀ ਦੇ ਤਿਉਹਾਰ ''ਤੇ ਰੰਗਾਂ ਅਤੇ ਪਿਚਕਾਰੀਆਂ ਨਾਲ ਸਜੇ ਬਾਜ਼ਾਰ, ਨੌਜਵਾਨਾਂ ''ਚ ਭਾਰੀ ਉਤਸ਼ਾਹ

03/17/2022 9:09:44 PM

ਸ਼ੇਰਪੁਰ/ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਰੰਗਾਂ ਦੇ ਤਿਉਹਾਰ ਹੋਲੀ ਨੂੰ ਲੈ ਕੇ ਸੰਗਰੂਰ ਵਿਖੇ ਦੁਕਾਨਦਾਰਾਂ 'ਚ ਜੋਸ਼ ਅਤੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਰੂਰ ਦੇ ਸੁਨਾਮੀ ਗੇਟ ਅਤੇ ਪਟਿਆਲਾ ਗੇਟ ਵਿਖੇ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ, ਜਿਥੇ ਬੱਚੇ ਪਿਚਕਾਰੀਆਂ ਖ਼ਰੀਦਣ ਆ ਰਹੇ ਹਨ। ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ ਹੋਲੀ ਦਾ ਤਿਉਹਾਰ ਖੁੱਲ੍ਹ ਕੇ ਨਹੀਂ ਮਨਾਇਆ ਗਿਆ। ਇਸ ਵਾਰ ਸਰਕਾਰ ਵੱਲੋਂ ਸਾਰੀਆਂ ਪਾਬੰਦੀਆਂ ਹਟਾਉਣ ਕਾਰਨ ਹੋਲੀ 'ਤੇ ਲੋਕਾਂ ਵੱਲੋਂ ਰੰਗ ਤੇ ਪਿਚਕਾਰੀਆਂ ਦੀ ਖ਼ਰੀਦ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ 'ਚ ਲੱਗੀ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਤਸਵੀਰ

PunjabKesari

ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਹੋਲੀ ਦਾ ਤਿਉਹਾਰ ਜੋਸ਼ੋ-ਖਰੋਸ਼ ਨਾਲ ਮਨਾਉਣਗੇ। ਔਰਤਾਂ ਵੱਲੋਂ ਵੀ ਪੂਰੇ ਜੋਸ਼ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੰਗਰੂਰ ਵਿਖੇ ਔਰਤਾਂ ਵੱਲੋਂ ਵੀ ਰੰਗਾਂ ਦੇ ਤਿਉਹਾਰ ਹੋਲੀ ਨੂੰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਔਰਤਾਂ ਇਕੱਠੀਆਂ ਹੋ ਕੇ ਇਕ ਦੂਸਰੀ ਦੇ ਘਰ ਜਾ ਕੇ ਰੰਗ ਲਾਉਂਦੀਆਂ ਹਨ। ਬੇਸ਼ੱਕ ਲੋਕਾਂ ਵੱਲੋਂ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ ਪਰ ਕਈ ਪਰਿਵਾਰਾਂ ਵਿੱਚ ਰੰਗਾਂ ਦੀ ਥਾਂ ਫੁੱਲਾਂ ਨਾਲ ਵੀ ਹੋਲੀ ਖੇਡ ਕੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਨਵੇਂ ਪ੍ਰਧਾਨ ਦੀ ਤਲਾਸ਼ 'ਚ ਕਾਂਗਰਸ, ਕੀ ਹੋਵੇਗਾ ਸਿੱਧੂ ਦਾ ਭਵਿੱਖ

PunjabKesari

ਕਸਬਾ ਸ਼ੇਰਪੁਰ 'ਚ ਵੀ ਹੋਲੀ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਰੰਗ ਅਤੇ ਪਿਚਕਾਰੀਆਂ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਖਰੀਦਦਾਰੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬੱਚਿਆਂ ਅੰਦਰ ਵੀ ਹੋਲੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਜੋਸ਼ ਦਿਖਾਈ ਦੇ ਰਿਹਾ ਹੈ। ਅੱਜ ਦੇਰ ਸ਼ਾਮ ਤੱਕ ਵੀ ਬੱਚੇ ਬਾਜ਼ਾਰ 'ਚੋਂ ਪਿਚਕਾਰੀਆਂ ਤੇ ਰੰਗ ਖਰੀਦਦੇ ਦਿਖਾਈ ਦਿੱਤੇ।


Anuradha

Content Editor

Related News