ਕਰਵਾਚੌਥ ਮੌਕੇ ਬਠਿੰਡਾ ''ਚ ਲੱਗੀਆਂ ਰੋਣਕਾਂ (ਵੀਡੀਓ)

10/16/2019 3:51:31 PM

ਬਠਿੰਡਾ (ਅਮਿਤ ਸ਼ਰਮਾ)—ਕਰਵਾ ਚੌਥ ਸੁਹਾਗਣਾਂ ਦਾ ਪਤੀ ਲਈ ਵਿਸ਼ਵਾਸ ਤੇ ਲੰਮੀ ਉਮਰ ਦੀ ਕਾਮਨਾ ਦਾ ਪ੍ਰਤੀਕ ਤਿਉਹਾਰ ਹੈ। ਇਸ ਵਰਤ ਨੂੰ ਲੈ ਕੇ ਸੁਹਾਗਣਾਂ, ਖਾਸ ਕਰ ਨਵੀਆਂ ਵਿਆਹੀਆਂ ਮੁਟਿਆਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤਿਉਹਾਰ ਦੇ ਮੱਦੇਨਜ਼ਰ ਬਠਿੰਡਾ ਦੇ ਬਾਜ਼ਾਰਾਂ 'ਚ ਕਰਵਾ ਚੌਥ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਔਰਤਾਂ ਬਾਜ਼ਾਰਾਂ 'ਚ ਚੂੜੀਆਂ, ਗਹਿਣੇ ਤੇ ਸੁਹਾਗ ਦਾ ਸਮਾਨ ਖਰੀਦਦੀਆਂ ਅਤੇ ਮਹਿੰਦੀ ਲਗਾਉਂਦੀਆਂ ਨਜ਼ਰ ਆ ਰਹੀਆਂ ਹਨ ਪਰ ਵੱਧਦੀ ਹੋਈ ਮਹਿੰਗਾਈ ਕਾਰਨ ਔਰਤਾਂ ਸੋਨੇ ਦੇ ਗਹਿਣੇ ਪਾਉਣ ਦੀ ਥਾਂ ਆਰਟੀਫਿਸ਼ਲ ਜਿਊਲਰੀ ਖਰੀਦਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਹਾਰ-ਸ਼ਿੰਗਾਰ ਕਰਨਾ ਔਰਤਾਂ ਦੀ ਪਹਿਲੀ ਪਸੰਦ ਹੈ ਤੇ ਜੇ ਮੌਕਾ ਹੋਵੇ ਕਰਵਾ ਚੌਥ ਦਾ ਤਾਂ ਫਿਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ।

Shyna

This news is Content Editor Shyna