ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ 89 ਨਵੇਂ ਮਾਮਲੇ ਆਏ ਸਾਹਮਣੇ

09/30/2020 11:14:26 PM

ਬਠਿੰਡਾ, (ਵਰਮਾ)- ਸਾਹ ਦੀ ਤਕਲੀਫ਼ ਹੋਣ ਕਾਰਨ 18 ਸਾਲਾ ਨੌਜਵਾਨ ਸਮੇਤ ਬਠਿੰਡਾ ’ਚ 4 ਲੋਕ ਕੋਰੋਨਾ ਕਾਰਨ ਦਮ ਤੋੜ ਗਏ ਅਤੇ ਇਸ ਦੌਰਾਨ 89 ਨਵੇਂ ਮਾਮਲੇ ਸਾਹਮਣੇ ਆਏ। ਮ੍ਰਿਤਕਾਂ ’ਚ 50 ਸਾਲਾ ਵਿਅਕਤੀ ਜੋ ਕਿ ਤੇਜ਼ ਬੁਖਾਰ, ਸਾਹ ਲੈਣ ’ਚ ਮੁਸ਼ਕਿਲ ਹੋਣ ਕਾਰਨ ਦਿੱਲੀ ਹਾਰਟ ’ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਡੱਬਵਾਲੀ ਵਾਸੀ 56 ਸਾਲਾ ਔਰਤ ਦੀ ਆਦੇਸ਼ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਹ ਕੋਰੋਨਾ ਪਾਜ਼ੇਟਿਵ ਸੀ ਅਤੇ ਉਸ ਨੂੰ ਸਾਹ ਲੈਣ ’ਚ ਮੁਸ਼ਕਿਲ, ਤੇਜ਼ ਬੁਖਾਰ ਅਤੇ ਖੰਘ ਜੁਕਾਮ ਸੀ।

ਇਸੇ ਤਰ੍ਹਾਂ ਮੋੜ ਕਲਾਂ ਵਾਸੀ 18 ਸਾਲਾ ਨੌਜਵਾਨ ਨੂੰ ਤੇਜ਼ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ’ਚ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ’ਚ ਉਸ ਨੂੰ 22 ਸਤੰਬਰ ਨੂੰ ਪਾਜ਼ੇਟਿਵ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਸ ਨੂੰ ਸਾਹ ਲੈਣ ’ਚ ਮੁਸ਼ਕਲ ਹੋਣ ਲੱਗੀ ਅਤੇ ਆਕਸੀਜਨ ਦਾ ਪੱਧਰ ਲਗਾਤਾਰ ਘੱਟਦਾ ਗਿਆ। ਇਸ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਚੌਥੀ ਮੌਤ ਬਠਿੰਡਾ ਦੇ ਪਿੰਡ ਗਿੱਲ ਕਲਾ ਦੇ 55 ਸਾਲਾ ਵਿਅਕਤੀ ਦੀ ਸੀ। ਉਸ ਨੂੰ ਖੰਘ, ਬੁਖਾਰ ਅਤੇ ਆਕਸੀਜਨ ਦਾ ਲੈਵਲ ਘਟਣ ਕਾਰਨ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਪਾਜ਼ੇਟਿਵ ਨਿਕਲਿਆ। 25 ਸਤੰਬਰ ਤੋਂ ਬਾਅਦ, ਉਹ ਡਾਕਟਰਾਂ ਦੀ ਨਿਰੰਤਰ ਨਿਗਰਾਨੀ ਰੱਖਿਆ ਗਿਆ ਸੀ ਪਰ ਦੋ ਦਿਨ ਪਹਿਲਾ ਸਾਹ ਲੈਣ ’ਚ ਮੁਸ਼ਕਲ ਹੋਣ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 126 ਤੱਕ ਪਹੁੰਚ ਗਈ ਹੈ। ਜ਼ਿਲੇ ’ਚ ਲਗਭਗ 61069 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 5789 ਮਾਮਲੇ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 4150 ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਸ ਵੇਲੇ ਜ਼ਿਲੇ ’ਚ 790 ਕੇਸ ਸਰਗਰਮ ਹਨ ਜਦੋਂ ਕਿ 745 ਕੇਸਾਂ ਨੂੰ ਦੂਜੇ ਜ਼ਿਲਿਆਂ ’ਚ ਤਬਦੀਲ ਕੀਤਾ ਗਿਆ ਹੈ। ਇੱਥੇ ਸਿਹਤ ਵਿਭਾਗ ਲਈ ਦੂਜੀ ਚਿੰਤਾ ਇਹ ਹੈ ਕਿ ਕੋਰੋਨਾ ਦੇ ਜੇਤੂਆਂ ਦੀ ਜਾਨ ਚਲੀ ਜਾ ਰਹੀ ਹੈ। ਰਿਪੀਟ ਸੈਂਪਲ ਦੀ ਰਿਪੋਰਟ ਨੈਗੇਟਿਵ ਆਉਣ ਵਾਲੇ ਕੁਝ ਲੋਕਾਂ ਦੀ ਹਾਲਤ ਵਿਗੜ ਰਹੀ ਹੈ।

ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੋਏ ਹਨ ਕਿ ਮਰੀਜ਼ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘਰ ਚਲਾ ਗਿਆ ਅਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਇਕ ਵਾਇਰਸ ਹੈ ਜੋ ਕਿਸੇ ਵਿਅਕਤੀ ਦੇ ਅੰਦਰੂਨੀ ਹਿੱਸਿਆਂ, ਖ਼ਾਸਕਰ ਫੇਫੜਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ।

ਫਿਲਹਾਲ ਬੁੱਧਵਾਰ ਨੂੰ ਬਠਿੰਡਾ ਛਾਉਣੀ ਖੇਤਰ ’ਚ ਵੱਧ ਤੋਂ ਵੱਧ 16 ਕੇਸ ਮਾਮਲੇ ਆਏ ਹਨ। ਉੱਥੇ ਤਿੰਨ ਮਾਮਲੇ ਏਅਰ ਫੋਰਸ ਸਟੇਸ਼ਨ ਭੀਸੀਆਣਾ ਵਿਖੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਰਾਮਾਂ ਮੰਡੀ ’ਚ ਵੱਖ-ਵੱਖ ਥਾਵਾਂ ’ਤੇ 13 ਅਤੇ ਆਦੇਸ਼ ਹਸਪਤਾਲ ’ਚ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਰਾਮਾ ਕੈਂਚੀਆਂ, ਪੀ. ਐੱਨ. ਬੀ. ਬੈਂਕ, ਵਾਰਡ ਨੰਬਰ 6 ਪੀਰਖਾਨਾ ਰੋਡ, ਨੇੜਲੇ ਰੇਲਵੇ ਸਟੇਸ਼ਨ ਰਾਮਾਂ, ਗੁਰਦੁਆਰਾ ਸਾਹਿਬ, ਨਹਿਰੀ ਕਾਲੋਨੀ ਅਤੇ ਬੰਗੀ ਰੋਡ ਰਾਮਾਂ, ਕੋਟਭਾਈ, ਹਰਬੰਸ ਨਗਰ ਗਲੀ ਨੰਬਰ 5 ਅਤੇ 12, ਊਧਮ ਸਿੰਘ ਨਗਰ ਗਲੀ ਨੰਬਰ ਸੱਤ, ਕੋਟਸ਼ਮੀਰ, ਪੁਲਸ ਲਾਈਨ, ਧੋਬੀਆਣਾ ਬਸਤੀ ਰੋਡ, ਪ੍ਰੀਤ ਨਗਰ, ਖਾਲਸਾ ਹੋਟਲ, ਸਿਵਲ ਲਾਈਨ, ਸਦਾਨੰਦ ਗਊਸ਼ਾਲਾ, ਅਮਰਪੁਰਾ ਬਸਤੀ, ਵਿਸ਼ਾਲ ਨਗਰ, ਬਾਬਾ ਫਰੀਦ ਨਗਰ, ਸਿਵਲ ਹਸਪਤਾਲ, ਮਹਿਮਾ ਭਗਵਾਨਾ, ਮਿਨੀ ਸਕੱਤਰੇਤ ’ਚ ਸਾਹਮਣੇ ਆਇਆ।


Bharat Thapa

Content Editor

Related News