ਪਤੀ ਦੀ ਜ਼ਮਾਨਤ ਕਰਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਗੈਂਗਰੇਪ ਕਰਨ ਵਾਲੇ 3 ਗ੍ਰਿਫਤਾਰ

09/21/2019 12:36:23 PM

ਬਠਿੰਡਾ (ਵੈੱਬ ਡੈਸਕ) : ਇਰਾਦਾ ਕਤਲ ਦੇ ਮਾਮਲੇ ਵਿਚ ਬਠਿੰਡਾ ਦੀ ਜੇਲ ਵਿਚ ਬੰਦ ਇਕ ਵਿਅਕਤੀ ਦੀ ਜ਼ਮਾਨਤ ਕਰਾਉਣ ਦਾ ਝਾਂਸਾ ਦੇ ਕੇ ਉਸ ਦੀ ਪਤਨੀ ਨਾਲ 3 ਵਿਅਕਤੀਆਂ ਵੱਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਦੋਸ਼ੀਆਂ ਨੇ ਗੈਂਗਰੇਪ ਕਰਨ ਤੋਂ ਬਾਅਦ ਪੀੜਤਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਬਦਨਾਮ ਕਰਨ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਤੋਂ ਕਈ ਵਾਰ ਪੈਸੇ ਵੀ ਲਏ। ਪੀੜਤਾ ਜਦੋਂ ਪੁਲਸ ਕੋਲ ਪਹੁੰਚੀ ਤਾਂ ਤਿੰਨਾਂ ਖਿਲਾਫ ਗੈਂਗਰੇਪ, ਬਲੈਕਮੇਲ ਕਰਨ ਅਤੇ ਧਮਕੀਆਂ ਦੇਣ ਦੇ ਤਹਿਤ ਕੇਸ ਦਰਜ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਜੋਦਾ ਪ੍ਰਤਾਪ ਨਗਰ, ਇਸ਼ਵਰ ਦਾਸ ਹੰਸ ਨਗਰ, ਹਰਪ੍ਰੀਤ ਸਿੰਘ ਉਰਫ ਕਿੰਗ ਵਾਸੀ ਸੁਖਪੀਰ ਰੋਡ ਬਠਿੰਡਾ ਅਤੇ ਖੁਸ਼ੀ ਪਤਨੀ ਹਰਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ। ਖੁਸ਼ੀ ਨੂੰ ਛੱਡ ਕੇ ਪੁਲਸ ਨੇ ਬਾਕੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਔਰਤ ਫਰਾਰ ਹੈ।

ਵੀਰਵਾਰ ਨੂੰ ਥਾਣਾ ਕੈਨਾਲ ਪੁਲਸ ਨੂੰ ਦਿੱਤੇ ਬਿਆਨ ਵਿਚ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਕੇਂਦਰੀ ਜੇਲ ਬਠਿੰਡਾ ਵਿਚ ਬੰਦ ਹੈ। ਉਕਤ ਕੇਸ ਵਿਚ ਉਸ ਦੇ ਪਤੀ ਤੋਂ ਇਲਾਵਾ ਮਨਪ੍ਰੀਤ ਅਤੇ ਇਸ਼ਵਰ ਵੀ ਨਾਮਜ਼ਦ ਸੀ। ਉਹ ਪਤੀ ਨੂੰ ਮਿਲਣ ਲਈ ਜੇਲ ਜਾਂਦੀ ਸੀ, ਜਿੱਥੇ ਉਸ ਦੀ ਮੁਲਾਕਾਤ ਦੋਵਾਂ ਦੋਸ਼ੀਆਂ ਨਾਲ ਹੋਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਉਸ ਦੇ ਪਤੀ ਨੂੰ ਵੀ ਛੁੱਡਵਾ ਦੇਣਗੇ। ਫਿਰ ਮਨਪ੍ਰੀਤ ਨੇ ਉਸ ਦੇ ਸਾਹਮਣੇ ਇਕ ਵਕੀਲ ਨਾਲ ਗੱਲ ਕੀਤੀ ਅਤੇ ਅਗਲੇ ਦਿਨ ਹਰਪ੍ਰੀਤ ਸਿੰਘ ਦੇ ਘਰ ਸੱਦਿਆ। ਉਥੇ ਪਹੁੰਚ ਮਨਪ੍ਰੀਤ ਨੇ ਉਸ ਨੂੰ ਪੀਣ ਲਈ ਜੂਸ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਤਿੰਨਾਂ ਨੇ ਗੈਂਗਰੇਪ ਕੀਤਾ। ਦੋਸ਼ੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੂਰੀ ਰਾਤ ਗੈਂਗਰੇਪ ਕਰਦੇ ਰਹੇ। ਅਗਲੇ ਦਿਨ ਮਨਪ੍ਰੀਤ ਨੇ ਆਪਣੇ ਘਰ ਸੱਦਿਆ। ਇਨਕਾਰ ਕੀਤਾ ਤਾਂ ਉਸ ਨੇ ਬਦਨਾਮ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਹ ਚਲੀ ਗਈ ਅਤੇ ਉਥੇ ਤਿੰਨਾਂ ਨੇ ਫਿਰ ਜ਼ਬਰਦਸਤੀ ਕੀਤੀ। ਇਸ ਦੌਰਾਨ ਹਰਪ੍ਰੀਤ ਦੀ ਪਤਨੀ ਖੁਸ਼ੀ ਉਥੇ ਆਈ ਅਤੇ ਉਹ ਵੀ ਦੋਸ਼ੀਆਂ ਦਾ ਸਾਥ ਦੇਣ ਲੱਗੀ ਅਤੇ ਧਮਕੀਆਂ ਦੇਣ ਲੱਗੀ। ਇਸ ਤੋਂ ਤੰਗ ਆ ਕੇ ਪੀੜਤਾ ਨੇ ਵੀਰਵਾਰ ਨੂੰ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ।

cherry

This news is Content Editor cherry