ਗਣਤੰਤਰ ਦਿਵਸ ਮੌਕੇ ਮੰਤਰੀ ਵੱਲੋਂ ਸਨਮਾਨਿਤ ਕੀਤਾ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਾ ਕਾਬੂ

01/30/2020 12:42:29 PM

ਨਥਾਣਾ (ਬੱਜੋਆਣੀਆਂ) : ਵਿਜੀਲੈਂਸ ਵਿਭਾਗ ਹੈੱਡ ਕੁਆਟਰ ਮੋਹਾਲੀ ਤੋਂ ਡੀ.ਐਸ.ਪੀ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਆਈ ਇਕ ਟੀਮ ਨੇ ਬੁੱਧਵਾਰ ਨੂੰ ਨਥਾਣਾ ਸਬ-ਤਹਿਸੀਲ ਵਿਚ ਰੀਡਰ ਵਜੋਂ ਕੰਮ ਕਰ ਰਹੇ ਜਸਵਿੰਦਰ ਸਿੰਘ ਵਾਸੀ ਗੁੰਮਟੀ ਨੂੰ ਇਕ ਕਿਸਾਨ ਪਾਸੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀ ਕਾਬੂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਲੰਘੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਚੰਗੀਆਂ ਸੇਵਾਵਾਂ ਬਦਲੇ ਰੀਡਰ ਜਸਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ। ਹਾਸੋਹੀਣੀ ਗੱਲ ਇਹ ਹੋਈ ਕਿ ਉਸ ਦੇ ਸਨਮਾਨ ਦਾ ਚਾਅ ਅਜੇ ਮੱਠਾ ਨਹੀਂ ਸੀ ਪਿਆ ਕਿ ਵਿਜੀਲੈੱਸ ਨੇ ਉਸ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇਂ ਹੱਥੀ ਕਾਬੂ ਕਰ ਲਿਆ। ਪ੍ਰਾਪਤ ਵੇਰਵਿਆਂ ਅਨੁਸਾਰ ਰੀਡਰ ਨੇ ਰਿਸ਼ਵਤ ਦੀ ਇਹ ਰਕਮ ਪਿੰਡ ਲਹਿਰਾ ਧੂਰਕੋਟ ਦੇ ਕਿਸਾਨ ਭਗਵਾਨ ਸਿੰਘ ਪਾਸੋਂ ਉਸ ਦੀ ਜ਼ਮੀਨ ਦੀ ਤਕਸ਼ੀਮ ਦੇ ਕੇਸ ਸਬੰਧੀ ਲਈ ਸੀ।


cherry

Content Editor

Related News