ਮਹਾਨਗਰ ’ਚ 30 ਐੱਮ. ਐੱਮ. ਬਾਰਿਸ਼, ਹੇਠਲੇ ਇਲਾਕਿਆਂ ’ਚ ਭਰਿਆ ਪਾਣੀ

07/30/2021 2:02:12 PM

ਬਠਿੰਡਾ (ਜ.ਬ.): ਬੀਤੀ ਰਾਤ ਤੋਂ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੈ ਰਹੀ ਬਾਰਿਸ਼ ਨਾਲ, ਜਿੱਥੇ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਹੇਠਲੇ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਹਾਲਾਂਕਿ ਬਾਰਿਸ਼ ਰੁਕ-ਰੁਕ ਕੇ ਹੁੰਦੀ ਰਹੀ, ਜਿਸ ਕਾਰਨ ਬਹੁਤ ਜ਼ਿਆਦਾ ਮਾਤਰਾ ਵਿਚ ਪਾਣੀ ਜਮ੍ਹਾ ਨਹੀਂ ਹੋ ਸਕਿਆ ਪਰ ਇਸ ਦੇ ਬਾਵਜੂਦ ਸਿਰਕੀ ਬਾਜ਼ਾਰ, ਸਿਵਲ ਲਾਈਨ ਇਲਾਕਾ, ਲਾਈਨੋਂ ਪਾਰ ਦੇ ਕੁਝ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਬਠਿੰਡਾ ’ਚ 33 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਹੈ।ਵਿਭਾਗ ਦੇ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਆਸਮਾਨ ’ਤੇ ਬੱਦਲ ਛਾਏ ਰਹਿਣਗੇ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ। ਉਕਤ ਬਾਰਿਸ਼ ਫਸਲਾਂ ਦੇ ਲਈ ਲਾਭਦਾਇਕ ਦੱਸੀ ਜਾ ਰਹੀ ਹੈ, ਜਿਸ ਕਾਰਨ ਝੋਨੇ ਅਤੇ ਕਪਾਹ ਉਤਪਾਦਕ ਕਿਸਾਨਾਂ ਨੂੰ ਬਾਰਿਸ਼ ਨਾਲ ਰਾਹਤ ਮਿਲੀ।

Shyna

This news is Content Editor Shyna