ਬਠਿੰਡਾ : ਵਿੱਤ ਮੰਤਰੀ ਨੇ ਕੀਤਾ ਸ਼ੂਟਿੰਗ ਰੇਂਜ ਦਾ ਉਦਘਾਟਨ

01/11/2020 5:24:47 PM

ਬਠਿੰਡਾ (ਕੁਨਾਲ) : ਬਠਿੰਡਾ ਵਿਚ ਅੱਜ ਪਹਿਲੀ ਸ਼ੂਟਿੰਗ ਰੇਂਜ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕੀਤਾ ਗਿਆ। ਇਸ ਦੌਰਾਨ ਮਨਪ੍ਰੀਤ ਬਾਦਲ ਖੁਦ ਵੀ ਸ਼ੂਟਿੰਗ ਰੇਂਜ ਵਿਚ ਨਿਸ਼ਾਨੇਬਾਜੀ ਕਰਦੇ ਹੋਏ ਨਜ਼ਰ ਆਏ।

PunjabKesari

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਸ਼ੂਟਿੰਗ ਰੇਂਜ ਦਾ ਉਨ੍ਹਾਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਜਿਨ੍ਹਾਂ ਕੋਲ ਲਾਇਸੈਂਸ ਤਾਂ ਹੈ ਪਰ ਉਨ੍ਹਾਂ ਨੂੰ ਬੰਦੂਕ ਜਾਂ ਪਿਸਤੌਲ ਕਿਵੇਂ ਚਲਾਉਣਾ ਹੈ, ਇਸ ਬਾਰੇ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹੁਣ ਲੋਕ ਸ਼ੁਟਿੰਗ ਰੇਂਜ ਵਿਚ ਟਰੇਨਿੰਗ ਲੈ ਕੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਰੇਂਜ ਦੀ ਖੇਡਾਂ ਵਿਚ ਵੀ ਕਾਫੀ ਮਕਬੂਲੀਅਤ ਹੈ। ਕਈ ਬੱਚੇ ਸ਼ੂਟਿੰਗ ਰੇਂਜ ਵਿਚ ਮੈਡਲ ਜਿੱਤ ਕੇ ਲਿਆ ਰਹੇ ਹਨ। ਇਸ ਮੌਕੇ ਮਨਪ੍ਰੀਤ ਬਾਦਲ ਨੇ ਡੀ.ਸੀ. ਅਤੇ ਏ.ਡੀ.ਸੀ. ਵੱਲੋਂ ਕੀਤੇ ਉਪਰਾਲੇ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ।

PunjabKesari


cherry

Content Editor

Related News