ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

10/12/2019 1:36:04 PM

ਬਠਿੰਡਾ (ਪਰਮਿੰਦਰ) : ਪਿੰਡ ਮਾਇਸਰਖਾਨਾ ਵਾਸੀ ਇਕ ਕਿਸਾਨ ਨੇ ਕਰਜ਼ੇ ਕਾਰਨ ਰੇਲ ਗੱਡੀ ਹੇਠਾਂ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਵੀ ਪਤਾ ਲੱਗਿਆ ਹੈ ਕਿ ਕਰਜ਼ੇ ਦੀ ਮਾਰ ਦੇ ਨਾਲ-ਨਾਲ ਉਸ ਦੀ ਇਸ ਵਾਰ ਕਪਾਹ ਦੀ ਫ਼ਸਲ ਵੀ ਖਰਾਬ ਹੋ ਗਈ ਸੀ, ਜਿਸ ਕਰਕੇ ਕਿਸਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਜਾਣਕਾਰੀ ਦੇ ਅਨੁਸਾਰ ਪਿੰਡ ਮਾਇਸਰਖਾਨਾ ਦੇ ਕਿਸਾਨ ਸੁਖਦੀਪ ਸਿੰਘ (40) ਪੁੱਤਰ ਤੇਜਾ ਸਿੰਘ ਕੋਲ 5 ਏਕੜ ਜ਼ਮੀਨ ਸੀ ਤੇ ਉਸ 'ਤੇ ਨਿੱਜੀ ਬੈਂਕਾਂ ਦਾ ਕਰੀਬ ਸਵਾ 5 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਆਪਣੇ ਖੇਤਾਂ 'ਚ ਕਪਾਹ ਦੀ ਬੀਜਾਈ ਕੀਤੀ ਸੀ ਪਰ ਉਸ ਦੀ ਉਮੀਦ ਦੇ ਅਨੁਸਾਰ ਫਸਲ ਚੰਗੀ ਨਹੀਂ ਹੋਈ, ਜਿਸ ਕਰਕੇ ਕਿਸਾਨ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਬੀਤੇ ਦਿਨ ਉਹ ਆਪਣੇ ਖੇਤਾਂ 'ਚ ਚੱਕਰ ਲਾਉਣ ਗਿਆ ਤੇ ਇਸ ਦੌਰਾਨ ਉਸ ਨੇ ਪਿੰਡ ਯਾਤਰੀ ਦੇ ਓਵਰਬ੍ਰਿਜ ਦੇ ਨਜ਼ਦੀਕ ਰੇਲ ਗੱਡੀ ਦੇ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ।

ਜਾਣਕਾਰੀ ਮਿਲਣ 'ਤੇ ਬਠਿੰਡਾ ਤੋਂ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਮੌਕੇ 'ਤੇ ਪੁੱਜੇ ਤੇ ਇਸ ਦੀ ਜਾਣਕਾਰੀ ਮੌੜ ਮੰਡੀ ਜੀ. ਆਰ. ਪੀ. ਨੂੰ ਦਿੱਤੀ ਗਈ। ਪੁਲਸ ਦੀ ਜਾਂਚ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਕਿਸਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ।

cherry

This news is Content Editor cherry