ਬਠਿੰਡਾ ਕੈਂਟ ’ਚ ਆਈ.ਐਸ.ਆਈ. ਨੂੰ ਇਨਫ਼ਰਮੇਸ਼ਨ ਦੇਣ ਵਾਲਾ ਥਾਣਾ ਕੈਂਟ ਪੁਲਸ ਵੱਲੋਂ ਕੀਤਾ ਕਾਬੂ

09/18/2021 12:43:58 PM

ਬਠਿੰਡਾ (ਵਰਮਾ): ਬੀਤੀ ਰਾਤ ਥਾਣਾ ਕੈਂਟ ਨੇ ਬਠਿੰਡਾ ਦੀ ਛਾਉਣੀ ਵਿੱਚ ਨੌਕਰੀ ਕਰਦਾ ਗੁਰਵਿੰਦਰ ਸਿੰਘ ਪੁੱਤਰ ਸਿਮਰਜੀਤ ਸਿੰਘ ਵਾਸੀ ਪਿੰਡ ਚੰਡੀਗੜ੍ਹ ਪਲੋਟ ਕੈਥਲ ਦਾ ਰਹਿਣ ਵਾਲਾ ਹੈ ਅਤੇ ਬਠਿੰਡਾ ਛਾਉਣੀ ਵਿੱਚ  CWE ਵਿੱਚ ਪੀਅਨ ਦੀ ਨੌਕਰੀ ਕਰਦਾ ਹੈ  ਜਿਸ ਨੇ ਵ੍ਹੱਟਸਐਪ ਜ਼ਰੀਏ ਚੰਡੀਗੜ੍ਹ ਵਿਖੇ ਰਹਿ ਰਹੀ ਆਈ.ਐੱਸ.ਆਈ. ਏਜੰਟ ਕੁੜੀ ਨਾਲ ਸਬੰਧ ਤਿਆਰ ਬਣਾ ਲਏ  ਤੇ ਚੈਟ ਕਰਦਾ ਕਰਦਾ ਇਨਫਰਮੇਸ਼ਨ ਭੇਜਣ ਲੱਗ ਪਿਆ। ਬੀਤੀ ਰਾਤ ਥਾਣਾ ਕੈਂਟ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿ੍ਫ਼ਤਾਰ ਕੀਤਾ ਗਿਆ। ਉਸ ਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਤੋਂ ਇੰਟੈਲੀਜੈਂਸੀ  ਦੀ ਟੀਮ ਬਠਿੰਡਾ ਥਾਣਾ ਕੈਂਟ ਵਿਖੇ ਪਹੁੰਚ ਚੁੱਕੀ ਹੈ ਅਤੇ ਵੱਡੇ ਪੱਧਰ ’ਤੇ ਜਾਂਚ ਜਾਰੀ ਹੈ।


Shyna

Content Editor

Related News