ਬਠਿੰਡਾ ਦੀ ਅਨਾਜ ਮੰਡੀ ''ਚ ਫਸਲ ਦੀ ਖਰੀਦ ਨਾ ਹੋਣ ''ਤੇ ਕਿਸਾਨ ਪਰੇਸ਼ਾਨ

04/22/2019 2:58:09 PM

ਬਠਿੰਡਾ (ਅਮਿਤ) - ਬਠਿੰਡਾ ਦੀ ਅਨਾਜ ਮੰਡੀ 'ਚ ਪਿਛਲੇ ਇਕ ਹਫਤੇ ਤੋਂ ਕਣਕ ਦੀ ਫਸਲ ਲੈ ਕੇ ਬੈਠੇ ਕਿਸਾਨ ਫਸਲ ਦੀ ਖਰੀਦ ਨਾ ਹੋਣ ਕਾਰਨ ਪਰੇਸ਼ਾਨ ਹੋ ਰਹੇ ਹਨ। ਸਰਕਾਰ ਉਕਤ ਕਿਸਾਨਾਂ ਦੀ ਫਸਲ 'ਚ ਨਮੀ ਦੀ ਮਾਤਰਾ ਵਧ ਹੋਣ ਦਾ ਕਹਿ ਕੇ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਕਰ ਰਹੀ। ਮੰਡੀਆਂ 'ਚ ਬੈਠੇ ਕਿਸਾਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਧਿਕਾਰੀਆਂ ਵਲੋਂ ਮੰਡੀ 'ਚ ਨਮੀ ਨਾਪਣ ਵਾਲੀ ਲਿਆਂਦੀ ਮਸ਼ੀਨ 'ਤ ਖਰਾਬੀ ਹੋਣ ਕਾਰਨ ਅਜਿਹਾ ਹੋ ਰਿਹਾ ਹੈ। ਉਕਤ ਮਸ਼ੀਨ ਨਮੀ ਦੀ ਮਾਤਰਾ 18 ਫੀਸਦੀ ਤੋਂ ਵਧ ਦੱਸ ਰਹੀ ਹੈ। ਇਸ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਕਿਸਾਨਾਂ ਨੇ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ, ਨਹੀਂ ਤਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲਿਆਂ ਲੋਕ ਸਭਾ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ।

rajwinder kaur

This news is Content Editor rajwinder kaur