ਬਠਿੰਡਾ ’ਚ ਡੇਂਗੂ ਦੀ ਦਸਤਕ,372 ਸੈਂਪਲਾਂ ’ਚੋਂ 119 ਪਾਜ਼ੇਟਿਵ

09/17/2021 11:23:45 AM

ਬਠਿੰਡਾ (ਸੁਖਵਿੰਦਰ): ਮਹਾਨਗਰ ’ਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਸ਼ਹਿਰੀ ਇਲਾਕਿਆਂ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਹੈ। ਸਿਹਤ ਵਿਭਾਗ ਵੱਲੋਂ ਹੁਣ ਤਕ ਡੇਂਗੂ ਦੇ 372 ਸੈਂਪਲ ਲਏ ਹਨ, ਜਿਨ੍ਹਾਂ ਵਿਚ 119 ਕੇਸ ਪਾਜ਼ੇਟਿਵ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ ਸਿਰਫ਼ 2 ਮਰੀਜ਼ ਹੀ ਸਿਵਲ ਹਸਪਤਾਲ ਵਿਚ ਭਰਤੀ ਹਨ, ਜਦਕਿ ਹੋਰ ਆਪਣੇ ਘਰਾਂ ਵਿਚ ਹੀ ਇਲਾਜ ਕਰਵਾ ਰਹੇ ਹਨ। ਇਸ ’ਚ ਸ਼ਹਿਰੀ ਇਲਾਕੇ ਦੇ 112 ਅਤੇ ਪੇਂਡੂ ਇਲਾਕਿਆਂ ਦੇ 7 ਮਰੀਜ਼ ਸ਼ਾਮਲ ਹਨ।

ਸਿਹਤ ਵਿਭਾਗ ਵੱਲੋਂ ਡੇਂਗੂ ਨਾਲ ਨਜਿੱਠਣ ਲਈ ਯੋਗ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਭਾਗ ਵੱਲੋਂ 12 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰਾਂ ਅਤੇ ਵਪਾਰਕ ਸਥਾਨਾਂ ’ਤੇ ਜਾ ਕੇ ਡੇਂਗੂ ਦੇ ਲਾਰਵਾ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਜ਼ਿਆਦਾ ਕੇਸਾਂ ਵਾਲੇ ਇਲਾਕਿਆਂ ਵਿਚ ਜਾਗਰੂਕਤਾ ਟੀਮਾਂ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰ ਕੇ ਇਨ੍ਹਾਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।ਸਿਵਲ ਹਸਪਤਾਲ ’ਚ ਵਿਸ਼ੇਸ਼ ਤੌਰ ’ਤੇ ਡੇਂਗੂ ਵਾਰਡ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ । ਇਸ ਤੋਂ ਇਲਾਵਾ ਮਰੀਜ਼ਾਂ ਨੂੰ ਬਲੱਡ ਬੈਂਕ ਤੋਂ ਬੇਹੱਦ ਜਾਇਜ਼ ਕੀਮਤ ’ਤੇ ਬਲੱਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ ਇਸ ਪੂਰੀ ਪ੍ਰਕਿਰਿਆ ਦੀ ਦੇਖ ਰੇਖ ਐੱਸ. ਆਈ. ਜਸਵਿੰਦਰ ਸ਼ਰਮਾ, ਐੱਸ. ਆਈ. ਹਰਜੀਤ ਸਿੰਘ, ਐੱਸ. ਆਈ. ਸੁਖਦੇਵ ਸਿੰਘ, ਐੱਸ. ਆਈ. ਸੁਖਪਾਲ ਵੱਲੋਂ ਕੀਤੀ ਜਾ ਰਹੀ ਹੈ।


Shyna

Content Editor

Related News