ਡਿਊਟੀ ਨਿਭਾਉਂਦਿਆਂ ਬਠਿੰਡਾ ਦੇ ਜਵਾਨ ਦੀ ਆਕਸੀਜਨ ਦੀ ਕਮੀ ਕਾਰਨ ਹੋਈ ਮੌਤ

12/31/2019 4:07:04 PM

ਬਠਿੰਡਾ (ਕੁਨਾਲ) : ਅਕਸਰ ਅਸੀਂ ਆਪਣੇ ਦੇਸ਼ ਦੇ ਜਵਾਨਾਂ ਦੀ ਬਹਾਦਰੀ ਤੇ ਉਨ੍ਹਾਂ ਦੀ ਡਿਊਟੀ ਪ੍ਰਤੀ ਸਮਰਪਿਤ ਹੋਣ ਦੇ ਕਿੱਸੇ ਸੁਣੇ ਹੋਣਗੇ। ਅਜਿਹਾ ਹੀ ਇਕ ਮਾਮਲਾ ਸ਼੍ਰੀਨਗਰ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਸੀ.ਆਰ.ਪੀ.ਐਫ. ਦਾ ਜਵਾਨ ਬੀਮਾਰ ਹੋਣ ਦੇ ਬਾਵਜੂਦ ਆਪਣੀ ਡਿਊਟੀ ਨਿਭਾਉਂਦਾ ਰਿਹਾ ਤੇ ਆਕਸੀਜਨ ਦੀ ਕਮੀ ਕਾਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਸੀ.ਆਰ.ਪੀ.ਐਫ. 'ਚ ਤਾਇਨਾਤ ਬਠਿੰਡਾ ਦੇ ਰਾਮ ਕੁਮਾਰ ਪਹਿਲਾਂ ਤੋਂ ਹੀ ਬੀਮਾਰ ਚੱਲ ਰਹੇ ਸਨ। ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਣ ਦੌਰਾਨ ਉਹ ਰਿਟਾਇਰ ਹੋਣ ਵਾਲੇ ਸਨ ਪਰ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਦੀ ਰਿਟਾਇਰਮੈਂਟ ਦੋ ਸਾਲ ਲੇਟ ਕਰ ਦਿੱਤੀ ਗਈ। ਸੀ.ਆਰ.ਪੀ.ਐਫ. ਦੇ ਜਵਾਨਾਂ ਵੱਲੋਂ ਰਾਮ ਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਲਿਆਂਦੀ ਜਾ ਰਹੀ ਹੈ ਤੇ ਸ਼ਾਮ 5 ਵਜੇ ਤੱਕ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਧਾਈ ਦਿੱਤੀ ਜਾਏਗੀ।

cherry

This news is Content Editor cherry