ਕੇਂਦਰੀ ਜੇਲ ''ਚ ਬੰਦ ਰਮਨਦੀਪ ਸੰਨੀ ਨੇ ਸਮਾਪਤ ਕੀਤੀ ਭੁੱਖ ਹੜਤਾਲ

02/13/2020 12:26:49 PM

ਬਠਿੰਡਾ (ਸੁਖਵਿੰਦਰ) : ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਕੇਂਦਰੀ ਜੇਲ ਬਠਿੰਡਾ 'ਚ ਬੰਦ ਰਮਨਦੀਪ ਸੰਨੀ ਨੇ ਆਖਿਰਕਾਰ ਲਗਭਗ ਢਾਈ ਮਹੀਨੇ ਬਾਅਦ ਆਪਣੀ ਭੁੱਖ ਹੜਤਾਲ ਨੂੰ ਸਮਾਪਤ ਕਰ ਦਿੱਤਾ। ਰਮਨਦੀਪ ਸੰਨੀ ਦੇ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਮੋਹਾਲੀ ਪੁਲਸ ਨੇ ਬੀਤੇ ਨਵੰਬਰ 2019 ਦੌਰਾਨ ਰਮਨਦੀਪ ਸੰਨੀ ਦੇ ਖਿਲਾਫ਼ ਇਕ ਅਲੱਗ ਮਾਮਲਾ ਦਰਜ ਕਰ ਲਿਆ ਸੀ, ਜਿਸ ਦੇ ਵਿਰੋਧ 'ਚ ਸੰਨੀ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਉਸ ਦੀ ਵਿਗੜਦੀ ਤਬੀਅਤ 'ਤੇ ਜੇਲ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਭੁੱਖ ਹੜਤਾਲ ਲਗਾਤਾਰ ਜਾਰੀ ਸੀ।

ਐਡਵੋਕੇਟ ਖਾਰਾ ਨੇ ਦੱਸਿਆ ਕਿ ਉਕਤ ਮਾਮਲੇ ਦੀ ਦੇਖ-ਰੇਖ ਕਰ ਰਹੇ ਐੱਸ. ਪੀ. ਜਸਪਾਲ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਸੰਨੀ ਦੇ ਨਿਰਦੋਸ਼ ਹੋਣ ਸਬੰਧੀ ਸਬੂਤ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਹੱਈਆ ਕਰਵਾ ਦੇਣਗੇ। ਉਕਤ ਸਬੂਤ ਉਨ੍ਹਾਂ ਬੀਤੇ ਦਿਨ ਮੁਹੱਈਆ ਕਰਵਾ ਦਿੱਤੇ, ਜਿਸ ਕਾਰਨ ਸੰਨੀ ਨੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਆਪਣੀ ਭੁੱਖ ਹੜਤਾਲ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ।


cherry

Content Editor

Related News