ਬਾਰ ਐਸੋਸੀਏਸ਼ਨ ਚੋਣਾਂ : ਕੰਵਲਜੀਤ ਕੁਟੀ ਦੇ ਸਿਰ ਸਜਿਆ ਪ੍ਰਧਾਨਗੀ ਦਾ ਤਾਜ

04/06/2019 3:03:44 PM

ਬਠਿੰਡਾ (ਅਮਿਤ) : ਬਠਿੰਡਾ ਵਿਚ ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ ਐਡਵੋਕੇਟ ਕੰਵਲਜੀਤ ਕੁਟੀ ਨੇ ਆਪਣੇ ਵਿਰੋਧੀ ਰੋਹਿਤ ਰੋਮਾਣਾ ਨੂੰ ਹਰਾ ਕੇ ਪ੍ਰਧਾਨ ਦੇ ਅਹੁਦੇ 'ਤੇ ਕਬਜ਼ਾ ਕੀਤਾ ਹੈ। ਕੰਵਲਜੀਤ ਕੁਟੀ ਨੂੰ 630 ਵੋਟਾਂ ਮਿਲੀਆਂ, ਜਦਕਿ ਵਿਰੋਧੀ ਰੋਮਾਣਾ ਨੂੰ 404 ਵੋਟਾਂ ਹਾਸਲ ਹੋਈਆਂ, ਜਿਸ ਨਾਲ 226 ਵੋਟਾਂ ਨਾਲ ਕੁਟੀ ਪ੍ਰਧਾਨ ਚੁਣੇ ਗਏ।

ਪਹਿਲੇ ਰਾਊਂਡ 'ਚ ਖਜ਼ਾਨਚੀ ਅਹੁਦੇ ਲਈ ਵੋਟਾਂ ਦੀ ਗਿਣਤੀ ਹੋਈ, ਜਿਸ 'ਚ ਸੀਮਾ ਸ਼ਰਮਾ ਨੂੰ 535 ਵੋਟਾਂ ਮਿਲੀਆਂ, ਜਦਕਿ ਉਸ ਦੇ ਵਿਰੋਧੀ ਸਾਹਿਲ ਠਾਕੁਰ ਨੂੰ 489 ਵੋਟਾਂ ਮਿਲੀਆਂ, ਜਿਸ ਨਾਲ ਉਹ 40 ਵੋਟਾਂ 'ਤੇ ਜੇਤੂ ਐਲਾਨ ਕੀਤੀ ਗਈ, ਜਦਕਿ 16 ਵੋਟਾਂ ਰੱਦ ਹੋਈਆਂ। ਪਹਿਲੀ ਵਾਰ ਮਹਿਲਾ ਵਕੀਲ ਬਾਰ ਐਸੋਸੀਏਸ਼ਨ ਦੀ ਟੀਮ 'ਚ ਸ਼ਾਮਲ ਹੋਈ। ਇਸ ਦੇ ਬਾਅਦ ਵੋਟਾਂ ਦੀ ਗਿਣਤੀ ਜੁਆਇੰਟ ਸਕੈਟਰੀ ਲਈ ਹੋਈ, ਜਿਸ 'ਚ ਕੁਲਦੀਪ ਜੀਦਾ ਨੂੰ 644 ਵੋਟਾਂ ਮਿਲੀਆਂ, ਲਵਦੀਪ ਗੋਇਲ ਨੂੰ 351 ਵੋਟਾਂ ਮਿਲੀਆਂ, 43 ਵੋਟਾਂ ਰੱਦ ਹੋਈਆਂ ਤੇ ਉਨ੍ਹਾਂ ਨੂੰ 293 ਵੋਟਾਂ 'ਤੇ ਇਕ ਵੱਡੀ ਜਿੱਤ ਹਾਸਲ ਹੋਈ। ਮੁੱਖ ਪ੍ਰਧਾਨ ਸੁਸ਼ਾਂਤ ਸ਼ਰਮਾ ਨੂੰ 626 ਵੋਟਾਂ ਮਿਲੀਆਂ, ਜਦਕਿ ਵਿਰੋਧੀ ਮਨਜਿੰਦਰ ਬਰਾੜ ਨੂੰ 400 ਵੋਟਾਂ ਹੀ ਮਿਲਿਆ, ਜਦਕਿ 14 ਵੋਟਾਂ ਰੱਦ ਹੋਈਆਂ ਤੇ 226 ਵੋਟਾਂ 'ਤੇ ਉਨ੍ਹਾਂ ਜਿੱਤ ਹਾਸਲ ਹੋਈ। ਨਤੀਜੇ ਐਲਾਨ ਹੋਣ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਭੰਗੜਾ ਪਾ ਕੇ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਜਸ਼ਨ ਮਨਾਇਆ। ਇਸ ਮੌਕੇ ਐਡਵੋਕੇਟ ਕੰਵਲਜੀਤ ਕੁਟੀ ਨੇ ਸਭ ਦਾ ਧੰਨਵਾਦ ਕੀਤਾ। 


cherry

Content Editor

Related News