ਭਾਰਤੀ ਬਾਸਕਟਬਾਲ ਟੀਮ ''ਚ ਸਪੋਰਟਸ ਅਕੈਡਮੀ ਦੇ ਖਿਡਾਰੀ ਹੈਰੀ ਸੰਧੂ ਦੀ ਚੋਣ

10/03/2019 5:25:29 PM

ਮੋਗਾ (ਗੋਪੀ ਰਾਊਕੇ)—ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਾਸਕਟਬਾਲ ਦੀ ਟ੍ਰੇਨਿੰਗ ਦੇਣ ਦੇ ਲਈ ਗੁਰੂ ਨਾਨਕ ਕਾਲਜ ਦੇ ਖੇਡ ਮੈਦਾਨ 'ਚ ਚੱਲ ਰਹੀ ਗੁਰੂ ਨਾਨਕ ਬਾਸਕਟਬਾਲ ਸਪੋਰਟਸ ਅਕੈਡਮੀ ਦੇ ਖਿਡਾਰੀ ਹੈਰੀ ਸੰਧੂ ਦੀ ਵੀ ਭਾਰਤੀ ਬਾਸਕਟਬਾਲ ਟੀਮ ਦੇ ਲਈ ਚੋਣ ਹੋ ਗਈ ਹੈ। ਜਦਕਿ ਤਿੰਨ ਮਹੀਨੇ ਪਹਿਲਾਂ ਵੀ ਅਕੈਡਮੀ ਦਾ ਖਿਡਾਰੀ ਏਕਨੂਰ ਜੌਹਲ ਭਾਰਤੀ ਟੀਮ ਦੇ ਲਈ ਚੁਣਿਆ ਗਿਆ ਸੀ, ਜਿਸ ਨੇ ਬੰਗਲਾਦੇਸ਼ ਵਿਚ ਭਾਰਤ ਟੀਮ ਦੇ ਲਈ ਖੇਡ ਕੇ ਗੋਲਡ ਮੈਡਲ ਜਿੱਤਿਆ ਅਤੇ ਸ਼ਹਿਰ ਅਤੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ। ਇਸ ਸਾਲ ਅਕੈਡਮੀ ਦੇ ਦੂਜੇ ਖਿਡਾਰੀ ਹੈਰੀ ਸੰਧੂ ਦੀ ਭਾਰਤੀ ਟੀਮ ਵਿਚ ਚੋਣ ਹੋਣ 'ਤੇ ਸਪੋਰਟਸ ਅਕੈਡਮੀ ਵਲੋਂ ਸਨਮਾਨ ਸਮਾਰੋਹ ਵਿਚ ਪੁੱਜੇ ਲਾਇਨਜ਼ ਕਲੱਬ ਸਿਟੀ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਹੈਰੀ ਸੰਧੂ ਨੂੰ ਇਸ ਨਿਯੁਕਤੀ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

22 ਤੋਂ 27 ਸਤੰਬਰ ਨੂੰ ਤਾਮਿਲਨਾਡੂ ਵਿਚ ਹੋਈ ਬਾਸਕਟਬਾਲ ਪ੍ਰਤੀਯੋਗਤਾ ਵਿਚ ਨਾਰਥ ਇੰਡੀਆ ਵਿਚ ਕਰਨਾਟਕਾ ਨੂੰ 20-25 ਨਾਰਥ ਇੰਡੀਆ ਨੇ ਨਾਰਥ ਵੇਸਟ ਨੂੰ 39-23 ਅਤੇ ਸੈਮੀਫਾਈਨਲ ਵਿਚ ਨਾਰਥ ਇੰਡੀਆ ਨੇ ਮਹਾਰਾਸ਼ਟਰ ਨੂੰ 49-40 ਨਾਲ ਹਰਾਇਆ ਸੀ, ਜਿਸ ਵਿਚ ਹੈਰੀ ਸੰਧੂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਵਧੀਆ ਪ੍ਰਦਰਸ਼ਨ ਦੇ ਕਾਰਣ ਹੈਰੀ ਸੰਧੂ ਨੂੰ ਭਾਰਤੀ ਟੀਮ ਵਿਚ ਨਿਯੁਕਤ ਕੀਤਾ ਗਿਆ ਹੈ, ਜੋ ਅਕੈਡਮੀ ਦੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪਵਿੱਤਰ ਸਿੰਘ ਸੇਖੋਂ, ਕੋਚ ਜਸਵੰਤ ਸਿੰਘ, ਗੁਲੂ ਆਹਲੂਵਾਲੀਆ, ਪ੍ਰਦੀਪ ਸ਼ਰਮਾ, ਗੁਰਦੀਪ ਸਿੰਘ, ਬਲਵੀਰ ਕੁਮਾਰ ਅਤੇ ਐਡਵੋਕੇਟ ਚਮਕੌਰ ਬਰਾੜ ਆਦਿ ਹਾਜ਼ਰ ਸਨ।


Shyna

Content Editor

Related News