ਬਰਨਾਲਾ : ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ

01/20/2020 2:49:39 PM

ਬਰਨਾਲਾ (ਕਮਲ) : ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਬੰਤ ਸਿੰਘ (75) ਵਾਸੀ ਕਰਮਗੜ੍ਹ ਰੋਜ਼ਾਨਾ ਆਪਣੇ ਖੇਤ ਵਾਲੇ ਘਰ 'ਚ ਸੌਣ ਲਈ ਜਾਂਦਾ ਸੀ ਅਤੇ ਸਵੇਰੇ 5 ਵਜੇ ਘਰ ਵਾਪਸ ਆ ਜਾਂਦਾ ਸੀ। ਇਸੇ ਤਰ੍ਹਾਂ ਉਹ ਬੀਤੀ ਰਾਤ ਵੀ ਸੋਣ ਲਈ ਗਿਆ ਤਾਂ ਦੂਜੇ ਦਿਨ ਸਵੇਰੇ ਘਰ ਵਾਪਸ ਨਾ ਆਉਣ 'ਤੇ ਮ੍ਰਿਤਕ ਦਾ ਪੋਤਰਾ ਦੇਖਣ ਲਈ ਖੇਤ ਵਾਲੇ ਘਰ ਚਲਾ ਗਿਆ। ਉਸ ਨੇ ਗੇਟ ਖੁੱਲਵਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਕੋਈ ਆਵਾਜ਼ ਨਾ ਆਉਣ 'ਤੇ ਉਹ ਕੰਧ ਟੱਪ ਕੇ ਅੰਦਰ ਚਲਾ ਗਿਆ ਤਾਂ ਬੰਤ ਸਿੰਘ ਮ੍ਰਿਤਕ ਹਾਲਤ ਵਿਚ ਪਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ। ਮ੍ਰਿਤਕ ਦਾ ਪਰਸ ਅਤੇ ਮੋਬਾਇਲ ਉਸ ਦੇ ਕੋਲ ਹੀ ਪਏ ਮਿਲੇ ਹਨ।  ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry