ਸਟੇਜ 'ਤੇ ਨਾ ਬਿਠਾਉਣ ਕਾਰਨ ਆਜ਼ਾਦੀ ਘੁਲਾਟੀਆਂ 'ਚ ਰੋਸ

08/16/2019 5:20:59 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਸੁਤੰਤਰਤਾ ਦਿਵਸ ਦੇ ਸਮਾਗਮ ਮੌਕੇ ਸਟੇਜ 'ਤੇ ਨਾ ਬਿਠਾਉਣ ਕਾਰਣ ਆਜ਼ਾਦੀ ਘੁਲਾਟੀਆਂ ਨੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਪ੍ਰਸ਼ਾਸਨ ਆਜ਼ਾਦੀ ਘੁਲਾਟੀਆਂ ਨੂੰ ਉਚਿਤ ਸਨਮਾਨ ਨਹੀਂ ਦੇ ਰਿਹਾ।

ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਆਜ਼ਾਦੀ ਦਿਵਸ 'ਤੇ ਸਨਮਾਨਤ ਕਰਨ ਲਈ ਸੱਦਾ ਪੱਤਰ ਭੇਜਿਆ ਸੀ। ਅਸੀਂ ਸਰਕਾਰ ਦੇ ਸੱਦੇ 'ਤੇ ਆਜ਼ਾਦੀ ਦਿਵਸ 'ਤੇ ਆਏ ਸੀ ਪਰ ਅਸੀਂ ਇਥੇ ਆ ਕੇ ਆਪਣੇ ਆਪ ਨੂੰ ਅਪਮਾਨਤ ਮਹਿਸੂਸ ਕਰ ਰਹੇ ਹਾਂ। ਆਮ ਲੋਕਾਂ ਨੂੰ ਤਾਂ ਸਟੇਜ 'ਤੇ ਬਿਠਾ ਦਿੱਤਾ ਗਿਆ ਪਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਆਪਣਾ ਅਹਿਮ ਯੋਗਦਾਨ ਪਾਇਆ, ਉਨ੍ਹਾਂ ਨੂੰ ਸਟੇਜ ਦੇ ਥੱਲੇ ਹੀ ਬਿਠਾ ਦਿੱਤਾ ਗਿਆ। ਦੇਸ਼ ਆਜ਼ਾਦੀ ਘੁਲਾਟੀਆਂ ਦੇ ਬਲਿਦਾਨ ਦੀ ਬਦੌਲਤ ਹੀ ਆਜ਼ਾਦ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਨਾ ਸਿੱਖਣ। ਗਰਮੀ 'ਚ ਅਸੀਂ ਝੁਲਸ ਰਹੇ ਹਾਂ। ਜੇਕਰ ਪ੍ਰਸ਼ਾਸਨ ਨੇ ਸਾਡਾ ਸਹੀ ਢੰਗ ਨਾਲ ਸਨਮਾਨ ਹੀ ਨਹੀਂ ਕਰਨਾ ਸੀ ਤਾਂ ਸਾਨੂੰ ਬੁਲਾਇਆ ਕਿਉਂ ਸੀ। ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਦੀ ਇੱਜ਼ਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦੇਵੇ। ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਹ ਆਜ਼ਾਦੀ ਘੁਲਾਟੀਆਂ ਨੂੰ ਸਟੇਜ 'ਤੇ ਥਾਂ ਦਿੰਦਾ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਸਨਮਾਨ ਕਰਦਾ। ਇਥੇ ਆ ਕੇ ਸਾਡਾ ਮਨ ਤਾਂ ਦੁਖੀ ਹੀ ਹੋਇਆ ਹੈ। ਇਸ ਮੌਕੇ ਗੁਰਨਾਮ ਸਿੰਘ ਮਾਨ, ਸੁਰਜੀਤ ਕੌਰ, ਅਵਤਾਰ ਸਿੰਘ ਹਾਜ਼ਰ ਸਨ।

cherry

This news is Content Editor cherry