'ਜਗ ਬਾਣੀ' ਦੀ ਖਬਰ ਦਾ ਅਸਰ ਬਰਨਾਲਾ ਦੇ ਸਿਵਿਲ ਹਸਪਤਾਲ ਨੂੰ ਮਿਲਿਆ ਵੈਂਟੀਲੇਟਰ

03/21/2020 5:59:09 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): 'ਜਗ ਬਾਣੀ' 'ਚ ਪ੍ਰਕਾਸ਼ਿਤ ਹੋਈ ਖਬਰ ਬਰਨਾਲਾ 'ਚ ਆ ਰਹੇ ਹਨ ਕੋਰੋਨਾ ਦੇ ਸ਼ੱਕੀ ਮਰੀਜ਼ ਪਰ ਸਿਵਲ ਹਸਪਤਾਲ 'ਚ ਨਹੀਂ ਹੈ ਵੈਂਟੀਲੇਟਰ'' ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ। ਜਦੋਂ ਇਸ ਖਬਰ 'ਤੇ ਅਮਲ ਕਰਦਿਆਂ ਪੰਜਾਬ ਕਾਂਗਰਸ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਰਾਬਤਾ ਕਾਇਮ ਕਰ ਕੇ ਹੈਲਥ ਵਿਭਾਗ ਦੇ ਡਾਇਰੈਕਟਰ ਤੋਂ ਸਿਵਲ ਹਸਪਤਾਲ ਬਰਨਾਲਾ ਲਈ ਵੈਂਟੀਲੇਟਰ ਮਨਜ਼ੂਰ ਕਰਵਾਇਆ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਨੂੰ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਬਰਨਾਲਾ ਸਿਵਲ ਹਸਪਤਾਲ ਲਈ ਇਕ ਵੈਂਟੀਲੇਟਰ ਪਾਸ ਕਰ ਦਿੱਤਾ ਗਿਆ ਹੈ।

 

 

PunjabKesari
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਗ ਬਾਣੀ ਅਖਬਾਰ ਵੱਲੋਂ ਹਮੇਸ਼ਾ ਹੀ ਲੋਕ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਬਰਨਾਲਾ ਸਿਵਲ ਹਸਪਤਾਲ ਨੂੰ ਵੈਂਟੀਲੇਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਲਈ ਇਸਨੂੰ ਮੈਂ ਫੌਰੀ ਤੌਰ 'ਤੇ ਹੈਲਥ ਮਨਿਸਟਰ ਨਾਲ ਸੰਪਰਕ ਕਰ ਕੇ ਬਰਨਾਲਾ ਸਿਵਲ ਹਸਪਤਾਲ ਲਈ ਵੈਂਟੀਲੇਟਰ ਮਨਜ਼ੂਰ ਕਰਵਾਇਆ। ਮੈਂ ਹਮੇਸ਼ਾ ਹੀ ਬਰਨਾਲਾ ਇਲਾਕੇ ਦੇ ਲੋਕਾਂ ਦੀ ਸੇਵਾ 'ਚ ਹਾਜ਼ਰ ਹਾਂ। ਜ਼ਿਕਰਯੋਗ ਹੈ ਕਿ ਵੈਂਟੀਲੇਟਰ ਦੀ ਘਾਟ ਕਾਰਣ ਸਿਵਲ ਹਸਪਤਾਲ 'ਚ ਵੈਂਟੀਲੇਟਰ ਨਾ ਹੋਣ ਕਾਰਣ ਥੋੜੀ ਜਿਹੀ ਹੀ ਗੰਭੀਰ ਹਾਲਤ ਵਿਚ ਮਰੀਜ਼ਾਂ ਨੂੰ ਬਾਹਰ ਰੈਫਰ ਕਰ ਦਿੱਤਾ ਜਾਂਦੀ ਸੀ ਅਤੇ ਰਸਤੇ 'ਚ ਸਮਾਂ ਖਰਾਬ ਹੋਣ ਕਰ ਕੇ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਸਨ। ਸਿਵਲ ਹਸਪਤਾਲ ਬਰਨਾਲਾ ਨੂੰ ਵੈਂਟੀਲੇਟਰ ਮਿਲਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣਗੀਆਂ।

ਇਹ ਵੀ ਪੜ੍ਹੋ: ਕੈਪਟਨ ਨੇ ਸ਼ੇਅਰ ਕੀਤੀ ਪੰਜਾਬ ਪੁਲਸ ਦੀ ਵੀਡੀਓ, ਵੱਖਰੇ ਅੰਦਾਜ਼ 'ਚ ਕੋਰੋਨਾ ਪ੍ਰਤੀ ਕੀਤਾ ਜਾਗਰੂਕ


Shyna

Content Editor

Related News